ਜੰਮੂ ਕਸ਼ਮੀਰ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 6 ਉਮੀਦਵਾਰਾਂ ਦੀ ਸੂਚੀ

Monday, Sep 02, 2024 - 08:04 PM (IST)

ਜੰਮੂ ਕਸ਼ਮੀਰ ਚੋਣਾਂ : ਕਾਂਗਰਸ ਨੇ ਜਾਰੀ ਕੀਤੀ 6 ਉਮੀਦਵਾਰਾਂ ਦੀ ਸੂਚੀ

ਨਵੀਂ ਦਿੱਲੀ, (ਅਨਸ)- ਕਾਂਗਰਸ ਨੇ ਜੰਮੂ-ਕਸ਼ਮੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸੋਮਵਾਰ 6 ਉਮੀਦਵਾਰਾਂ ਦੀ ਆਪਣੀ ਦੂਜੀ ਸੂਚੀ ਜਾਰੀ ਕੀਤੀ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਹਮੀਦ ਕੇਂਦਰੀ ਸ਼ਾਲਟੇਂਗ ਸੀਟ ਤੋਂ ਚੋਣ ਲੜਨਗੇ।

PunjabKesari

ਤਾਰਿਕ ਹਮੀਦ ਤੋਂ ਇਲਾਵਾ ਪਾਰਟੀ ਨੇ ਰਿਆਸੀ ਤੋਂ ਮੁਮਤਾਜ਼ ਖਾਨ, ਮਾਤਾ ਵੈਸ਼ਨੋ ਦੇਵੀ ਤੋਂ ਭੂਪੇਂਦਰ ਜਾਮਵਾਲ, ਰਾਜੌਰੀ (ਐੱਸ.ਟੀ.) ਤੋਂ ਇਫਤਿਖਾਰ ਅਹਿਮਦ, ਥੰਨਾਮੰਡੀ (ਐੱਸ.ਟੀ.) ਤੋਂ ਸ਼ਬੀਰ ਅਹਿਮਦ ਖਾਨ ਤੇ ਸੂਰਨਕੋਟ (ਐੱਸ.ਟੀ.) ਤੋਂ ਮੁਹੰਮਦ ਸ਼ਾਹਨਵਾਜ਼ ਚੌਧਰੀ ਨੂੰ ਮੈਦਾਨ ਵਿਚ ਉਤਾਰਿਆ ਹੈ।

ਤਿੰਨ ਪੜ੍ਹਾਵਾਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ ਉਕਤ ਹਲਕਿਆਂ ’ਚ ਪੋਲਿੰਗ ਹੋਵੇਗੀ।


author

Rakesh

Content Editor

Related News