ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ 57 ਫੀਸਦੀ ਪੋਲਿੰਗ

Wednesday, Sep 25, 2024 - 11:41 PM (IST)

ਜੰਮੂ, (ਸੰਜੀਵ)- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ਦੌਰਾਨ ਬੁੱਧਵਾਰ 26 ਸੀਟਾਂ ’ਤੇ 57 ਫੀਸਦੀ ਪੋਲਿੰਗ ਹੋਈ। ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਆਮ ਤੌਰ ’ਤੇ ਪੋਲਿੰਗ ਸ਼ਾਂਤਮਈ ਹੋਈ।

ਜੰਮੂ-ਕਸ਼ਮੀਰ ਦੇ ਮੁੱਖ ਚੋਣ ਅਧਿਕਾਰੀ ਪਾਂਡੁਰੰਗ ਕੇ. ਪੋਲੇ ਨੇ ਪੋਲਿੰਗ ਖਤਮ ਹੋਣ ਤੋਂ ਬਾਅਦ ਸ਼੍ਰੀਨਗਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 26 ਵਿਧਾਨ ਸਭਾ ਸੀਟਾਂ ’ਤੇ ਪੋਲਿੰਗ ਪੂਰੀ ਹੋ ਚੁੱਕੀ ਹੈ। ਵਿਦੇਸ਼ੀ ਨੁਮਾਇੰਦਿਆਂ ਨੇ ਵੀ ਕਸ਼ਮੀਰ ਦੇ 5 ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਤੇ ਪੋਲਿੰਗ ਪ੍ਰਕਿਰਿਆ ਵੇਖੀ । ਉਨ੍ਹਾਂ ਸਾਫ਼-ਸੁਥਰੇ ਢੰਗ ਨਾਲ ਵੋਟਾਂ ਪੈਣ ਬਾਰੇ ਜਾਣਕਾਰੀ ਹਾਸਲ ਕੀਤੀ।

ਉਨ੍ਹਾਂ ਦੱਸਿਆ ਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਸੀਟ ’ਤੇ ਸਭ ਤੋਂ ਵੱਧ 80 ਫੀਸਦੀ ਪੋਲਿੰਗ ਦਰਜ ਕੀਤੀ ਗਈ। ਜੇ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਉਦੋਂ ਕੁਲ 52 ਫੀਸਦੀ ਵੋਟਾਂ ਪਈਆਂ ਸਨ। ਇਸ ਤਰ੍ਹਾਂ ਵਿਧਾਨ ਸਭਾ ਚੋਣਾਂ ’ਚ ਲੋਕ ਸਭਾ ਚੋਣਾਂ ਦੇ ਮੁਕਾਬਲੇ 5 ਫੀਸਦੀ ਜ਼ਿਆਦਾ ਪੋਲਿੰਗ ਹੋਈ ਹੈ।

ਬਡਗਾਮ ਜ਼ਿਲੇ ਦੀਆਂ 5 ਵਿਧਾਨ ਸਭਾ ਸੀਟਾਂ ’ਤੇ 59 ਫ਼ੀਸਦੀ, ਗੰਦਰਬਲ ਦੀਆਂ 2 ਸੀਟਾਂ ’ਤੇ 59 ਫ਼ੀਸਦੀ, ਪੁੰਛ ਦੀਆਂ 3 ਸੀਟਾਂ ’ਤੇ 72 ਫ਼ੀਸਦੀ, ਰਾਜੌਰੀ ਦੀਆਂ 5 ਸੀਟਾਂ ’ਤੇ 69 ਫ਼ੀਸਦੀ, ਰਿਆਸੀ ਦੀਆਂ 3 ਸੀਟਾਂ ’ਤੇ 72 ਫ਼ੀਸਦੀ ਤੇ ਸ੍ਰੀਨਗਰ ਜ਼ਿਲੇ ਦੀਆਂ 8 ਸੀਟਾਂ 'ਤੇ 27.37 ਫੀਸਦੀ ਪੋਲਿੰਗ ਹੋਈ ਹੈ।


Rakesh

Content Editor

Related News