ਜੰਮੂ-ਕਸ਼ਮੀਰ ''ਚ ਕੋਰੋਨਾ ਮਾਮਲੇ 6800 ਦੇ ਪਾਰ, ਹੁਣ ਤੱਕ 92 ਲੋਕਾਂ ਦੀ ਹੋਈ ਮੌਤ

Saturday, Jun 27, 2020 - 04:24 PM (IST)

ਜੰਮੂ-ਕਸ਼ਮੀਰ ''ਚ ਕੋਰੋਨਾ ਮਾਮਲੇ 6800 ਦੇ ਪਾਰ, ਹੁਣ ਤੱਕ 92 ਲੋਕਾਂ ਦੀ ਹੋਈ ਮੌਤ

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ (ਕੋਵਿਡ-19) ਮਾਮਲੇ ਵਧਕੇ ਸ਼ਨੀਵਾਰ ਨੂੰ 6800 ਦੇ ਪਾਰ ਹੋ ਗਏ ਅਤੇ ਇਕ ਹੋਰ ਬਜ਼ੁਰਗ ਜਨਾਨੀ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦਾ ਅੰਕੜਾ 92 ਹੋ ਗਿਆ। ਪ੍ਰਦੇਸ਼ 'ਚ ਪਿਛਲੇ 22 ਦਿਨਾਂ ਦੌਰਾਨ 56 ਲੋਕਾਂ ਦੀ ਮੌਤ ਹੋ ਚੁਕੀ ਹੈ, ਜਦੋਂ ਕਿ 38 ਦਿਨਾਂ 'ਚ ਮ੍ਰਿਤਕਾਂ ਦਾ ਅੰਕੜਾ 77 ਹੋ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਾਰਾਮੂਲਾ ਦੇ ਸੋਪੋਰ ਵਾਸੀ ਬਜ਼ੁਰਗ ਜਨਾਨੀ ਨੂੰ ਨਿਮੋਨੀਆ ਅਤੇ ਫੇਫੜੇ ਦੀ ਬੀਮਾਰੀ ਕਾਰਨ ਵੀਰਵਾਰ ਨੂੰ ਇੱਥੇ ਐੱਸ.ਐੱਚ.ਐੱਮ.ਐੱਸ. ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਸ ਜਨਾਨੀ ਦੀ ਸ਼ੁੱਕਰਵਾਰ ਦੀ ਰਾਤ ਮੌਤ ਹੋ ਗਈ। ਸ਼ਨੀਵਾਰ ਨੂੰ ਆਈ ਰਿਪੋਰਟ 'ਚ ਇਨਫੈਕਸ਼ਨ ਦੀ ਪੁਸ਼ਟੀ ਹੋਈ।

ਇਸ ਦੇ ਨਾਲ ਹੀ ਇਨਫੈਕਸ਼ਨ ਕਾਰਨ ਬਾਰਾਮੂਲਾ 'ਚ ਮੌਤ ਦਾ ਅੰਕੜਾ 15 ਹੋ ਗਿਆ ਹੈ। ਕੋਰੋਨਾ ਕਾਰਨ 22 ਮੌਤਾਂ ਨਾਲ ਸ਼੍ਰੀਨਗਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਬਾਰਾਮੂਲਾ ਦੂਜੇ ਨੰਬਰ 'ਤੇ ਹੈ, ਜਦੋਂ ਕਿ ਕੁਲਗਾਮ 11 ਮੌਤਾਂ ਦੇ ਨਾਲ ਤੀਜੇ ਸਥਾਨ 'ਤੇ ਹੈ। 10 ਮੌਤਾਂ ਨਾਲ ਸ਼ੋਪੀਆਂ ਚੌਥੇ ਨੰਬਰ 'ਤੇ ਹੈ। ਜੰਮੂ ਦੇ 10 ਜ਼ਿਲ੍ਹਿਆਂ 'ਚ ਹੁਣ ਤੱਕ 11 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ 'ਚ 81 ਲੋਕਾਂ ਦੀ ਮੌਤ ਹੋ ਚੁਕੀ ਹੈ।


author

DIsha

Content Editor

Related News