ਜੰਮੂ-ਕਸ਼ਮੀਰ ''ਚ ਕੋਰੋਨਾ ਇਨਫੈਕਸ਼ਨ ਨਾਲ 5 ਮਰੀਜ਼ਾਂ ਦੀ ਮੌਤ, ਹੁਣ ਤੱਕ 249 ਲੋਕਾਂ ਦੀ ਗਈ ਜਾਨ

07/20/2020 3:37:02 PM

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਕੋਰੋਨਾ ਵਾਇਰਸ (ਕੋਵਿਡ 19) ਮਹਾਮਾਰੀ ਦੇ ਇਨਫੈਕਸ਼ਨ ਨਾਲ 5 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਪ੍ਰਦੇਸ਼ 'ਚ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ 249 ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐਤਵਾਰ ਨੂੰ ਜਿਨ੍ਹਾਂ 5 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਪੁਲਵਾਮਾ ਦੇ ਰਹਿਣ ਵਾਲੇ 2 ਅਤੇ ਬਾਰਾਮੂਲਾ, ਬੜਗਾਮ ਅਤੇ ਜੰਮੂ ਦਾ ਰਹਿਣ ਵਾਲਾ ਇਕ-ਇਕ ਵਿਅਕਤੀ ਹੈ। ਪ੍ਰਦੇਸ਼ 'ਚ ਇਨ੍ਹਾਂ ਮਰੀਜ਼ਾਂ ਦੀ ਮੌਤ ਦੇ ਨਾਲ ਪਿਛਲੇ 46 ਦਿਨਾਂ ਨੂੰ ਕੋਰੋਨਾ ਇਨਫੈਕਸ਼ਨ ਨਾਲ ਜਿੱਥੇ 214 ਲੋਕਾਂ ਦੀ ਜਾਨ ਚੱਲੀ ਗਈ, ਉੱਥੇ ਹੀ 60 ਦਿਨਾਂ 'ਚ 234 ਮਰੀਜ਼ਾਂ ਦੀ ਮੌਤ ਹੋ ਗਈ। ਪ੍ਰਦੇਸ਼ 'ਚ ਕੋਰੋਨਾ ਇਨਫੈਕਸ਼ਨ ਦੀ ਗਿਣਤੀ 13,899 ਤੱਕ ਪਹੁੰਚ ਗਈ ਹੈ। 

ਪਿਛਲੇ ਹਫ਼ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਤਿੰਨ ਜਵਾਨਾਂ ਸਮੇਤ 62 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਨਾਲ ਜਾਨ ਚੱਲੀ ਗਈ ਸੀ, ਜੋ ਇਕ ਹਫ਼ਤੇ 'ਚ ਸਭ ਤੋਂ ਵੱਧ ਸੀ। ਪ੍ਰਦੇਸ਼ 'ਚ ਜੰਮੂ ਖੇਤਰ ਦੇ 10 ਜ਼ਿਲ੍ਹਿਆਂ 'ਚ ਕੋਰੋਨਾ ਦੇ ਇਨਫੈਕਸ਼ਨ ਨਾਲ ਜਿੱਥੇ 20 ਲੋਕਾਂ ਦੀ ਜਾਨ ਚੱਲੀ ਗਈ, ਉੱਥੇ ਕਸ਼ਮੀਰ ਦੇ ਇੰਨੇ ਹੀ ਜ਼ਿਲ੍ਹਿਆਂ 'ਚ ਕੋਵਿਡ-19 ਇਨਫੈਕਸ਼ਨ ਨਾਲ 229 ਲੋਕਾਂ ਦੀ ਮੌਤ ਹੋ ਚੁਕੀ ਹੈ। ਪ੍ਰਦੇਸ਼ 'ਚ ਕੋਰੋਨਾ ਵਾਇਰਸ ਨਾਲ ਹੁਣ ਤੱਕ ਸ਼੍ਰੀਨਗਰ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਕੋਰੋਨਾ ਦੇ ਇਨਫੈਕਸ਼ਨ ਨਾਲ 62 ਲੋਕਾਂ ਦੀ ਜਾਨ ਚੱਲੀ ਗਈ। ਬਾਰਾਮੂਲਾ 'ਚ 51, ਕੁਲਗਾਮ 'ਚ 24, ਸ਼ੋਪੀਆਂ, ਬੜਗਾਮ ਅਤੇ ਅਨੰਤਨਾਗ 'ਚ 19-19, ਕੁਪਵਾੜਾ 'ਚ 15, ਪੁਲਵਾਮਾ 'ਚ 15 ਅਤੇ ਬਾਂਦੀਪੋਰਾ 'ਚ 5 ਲੋਕਾਂ ਦੀ ਮੌਤ ਹੋ ਚੁਕੀ ਹੈ। ਗੰਦੇਰਬਲ 'ਚ 12 ਜੁਲਾਈ ਤੋਂ ਹੁਣ ਤੱਕ 4 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News