ਜੰਮੂ-ਕਸ਼ਮੀਰ 'ਚ ਅੱ.ਤਵਾ.ਦੀਆਂ ਨੇ ਮੁੜ ਕੀਤਾ ਹਮ.ਲਾ, 2 ਪ੍ਰਵਾਸੀ ਨੌਜਵਾਨਾਂ ਨੂੰ ਮਾਰੀਆਂ ਗੋ.ਲ਼ੀਆਂ
Saturday, Nov 02, 2024 - 05:35 AM (IST)
ਸ੍ਰੀਨਗਰ/ਜੰਮੂ (ਉਦੈ)- ਅੱਤਵਾਦੀਆਂ ਨੇ ਇਕ ਵਾਰ ਫਿਰ ਪ੍ਰਵਾਸੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਫਾਇਰਿੰਗ ਕੀਤੀ, ਜਿਸ ਨਾਲ 2 ਨੌਜਵਾਨ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਜੇ.ਵੀ.ਸੀ. ਹਸਪਤਾਲ ਬੇਮਿਨਾ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ੱਕੀ ਅੱਤਵਾਦੀਆਂ ਨੇ ਬਡਗਾਮ ਜ਼ਿਲੇ ਦੇ ਮਜ਼ਹਮਾ ਵਿਚ 2 ਨੌਜਵਾਨਾਂ ’ਤੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ ’ਚ ਦੋਹਾਂ ਦੇ ਹੱਥਾਂ ’ਚ ਗੋਲੀਆਂ ਲੱਗੀਆਂ। ਜ਼ਖਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਮਗਾਮ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਜੇ.ਵੀ.ਸੀ. ਹਸਪਤਾਲ ਬੇਮਿਨਾ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਦੀਵਾਲੀ ਮੌਕੇ ਪਟਾਕੇ ਚਲਾਉਂਦੇ ਸਮੇਂ ਨੌਜਵਾਨ ਦੇ ਗਲ਼ੇ 'ਚ ਆ ਵੱਜੀ ਆਤਿਸ਼ਬਾਜ਼ੀ, ਤੜਫ਼-ਤੜਫ਼ ਕੇ ਗੁਆਈ ਜਾਨ
ਅੱਤਵਾਦੀ ਹਮਲੇ ’ਚ ਜ਼ਖਮੀ ਹੋਏ ਨੌਜਵਾਨਾਂ ਉਸਮਾਨ ਮਲਿਕ (20) ਅਤੇ ਮੁਹੰਮਦ ਸੋਫੀਆਨ (25) ਦੋਹਾਂ ਦੇ ਸੱਜੇ ਹੱਥਾਂ ’ਚ ਗੋਲੀਆਂ ਲੱਗੀਆਂ ਹਨ। ਦੋਵਾਂ ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦੋਵੇਂ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੇ ਰਹਿਣ ਵਾਲੇ ਹਨ ਅਤੇ ਬਡਗਾਮ ਜ਼ਿਲੇ ਦੇ ਮਜ਼ਹਮਾ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ।
ਜ਼ਿਕਰਯੋਗ ਹੈ ਕਿ ਪਿਛਲੇ ਵੀਰਵਾਰ 24 ਅਕਤੂਬਰ ਨੂੰ ਅੱਤਵਾਦੀਆਂ ਨੇ ਇਕ ਨੌਜਵਾਨ ਨੂੰ ਪੁਲਵਾਮਾ ਵਿਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਸ ਦੇ ਵੀ ਹੱਥ ’ਤੇ ਹੀ ਗੋਲੀ ਲੱਗੀ ਸੀ। ਉਸੇ ਸ਼ਾਮ ਅੱਤਵਾਦੀਆਂ ਨੇ ਗੁਲਮਰਗ ਨੇੜੇ ਬੂਟਾ ਪੱਥਰੀ ਵਿਚ ਫੌਜ ਦੇ ਕਾਫਲੇ ’ਤੇ ਹਮਲਾ ਕੀਤਾ ਜਿਸ ਵਿਚ 2 ਪੋਰਟਰ (ਕੁਲੀ) ਅਤੇ 3 ਜਵਾਨ ਸ਼ਹੀਦ ਹੋ ਗਏ ਸਨ।
ਇਹ ਵੀ ਪੜ੍ਹੋ- ਹੈਂ...! 'ਪਾਈਆ' ਆਲੂਆਂ ਪਿੱਛੇ ਪੈ ਗਿਆ ਪੰਗਾ, ਬੰਦੇ ਨੇ 'ਪਊਆ' ਪੀ ਕੇ ਸੱਦ ਲਈ ਪੁਲਸ, ਕਹਿੰਦਾ- 'ਕਰੋ ਕਾਰਵਾਈ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e