ਮੁਕਾਬਲੇ ’ਚ ਪੈਰਾ ਕਮਾਂਡੋ ਹੌਲਦਾਰ ਸ਼ਹੀਦ, ਅੱਤਵਾਦੀ ਟਿਕਾਣਾ ਤਬਾਹ
Tuesday, Jan 20, 2026 - 11:09 AM (IST)
ਕਿਸ਼ਤਵਾੜ- ਜੰਮੂ ਕਸ਼ਮੀਰ ਦੇ ਜ਼ਿਲ੍ਹਾ ਕਿਸ਼ਤਵਾੜ ਦੇ ਦੇ ਜੰਗਲਾਂ ’ਚ ਐਤਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ’ਚ ਪੈਰਾ ਮਿਲਟਰੀ ਫੋਰਸ ਦਾ ਇਕ ਕਮਾਂਡੋ ਹੌਲਦਾਰ ਸ਼ਹੀਦ ਹੋ ਗਿਆ, ਜਦਕਿ ਅੱਜ ਪੂਰਾ ਦਿਨ ਚੱਲੇ ਆਪ੍ਰੇਸ਼ਨ ’ਚ ਸੁਰੱਖਿਆ ਫੋਰਸਾਂ ਨੇ ਅੱਤਵਾਦੀਆਂ ਦਾ ਟਿਕਾਣਾ ਤਬਾਹ ਕਰ ਦਿੱਤਾ ਪਰ ਅੱਤਵਾਦੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜ਼ਿਕਰਯੋਗ ਹੈ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਸੁਰੱਖਿਆ ਫੋਰਸਾਂ ਨੇ ਜੰਗਲਾਂ ’ਚ ਤਲਾਸ਼ੀ ਮੁਹਿੰਮ ਚਲਾਈ ਸੀ ਅਤੇ ਇਸੇ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ ’ਤੇ ਗ੍ਰੇਨੇਡਾਂ ਨਾਲ ਹਮਲਾ ਕਰ ਦਿੱਤਾ।
ਇਸ ਦੇ ਨਾਲ ਹੀ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦਾ ਸਿਲਸਿਲਾ ਦੇਰ ਰਾਤ ਤੱਕ ਚੱਲਦਾ ਰਿਹਾ। ਇਸ ’ਚ ਇਕ ਪੈਰਾ ਕਮਾਂਡੋ ਹੌਲਦਾਰ ਗਜਿੰਦਰ ਸਿੰਘ ਸ਼ਹੀਦ ਹੋ ਗਿਆ ਅਤੇ ਕੁਝ ਜਵਾਨ ਜ਼ਖਮੀ ਹੋ ਗਏ। ਹਾਲਾਂਕਿ, ਅੱਜ ਪੂਰਾ ਦਿਨ ਬੰਦੂਕਾਂ ਸ਼ਾਂਤ ਰਹੀਆਂ ਪਰ ਸੁਰੱਖਿਆ ਫੋਰਸਾਂ ਦਾ ਆਪ੍ਰੇਸ਼ਨ ਜਾਰੀ ਰਿਹਾ। ਇਸੇ ਦੌਰਾਨ ਸੁਰੱਖਿਆ ਫੋਰਸ ਦੇ ਜਵਾਨ ਅੱਤਵਾਦੀਆਂ ਦੇ ਟਿਕਾਣੇ ’ਤੇ ਪਹੁੰਚੇ ਜੋ ਕਿ ਦਰੱਖਤਾਂ ਦੇ ਵਿਚਕਾਰ ਬਣਾਇਆ ਗਿਆ ਸੀ ਅਤੇ ਅੰਦਰ 6-7 ਲੋਕਾਂ ਦੇ ਰਹਿਣ ਦੀ ਵਿਵਸਥਾ ਕੀਤੀ ਗਈ ਸੀ। ਇਸ ’ਚ ਇਕ ਰਸੋਈ ਵੀ ਸੀ ਜਿਸ ’ਚ ਹਰ ਸਹੂਲਤ ਦੇ ਨਾਲ ਤਾਜ਼ਾ ਬਣਿਆ ਖਾਣਾ, ਭਾਰੀ ਮਾਤਰਾ ’ਚ ਰਾਸ਼ਨ, ਰਸੋਈ ਗੈਸ, ਦੇਸੀ ਘਿਓ, ਮੈਗੀ, ਸਿਗਰਟ ਆਦਿ ਪਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
