ਜੰਮੂ ਕਸ਼ਮੀਰ : ਕਾਂਗਰਸ ਕੈਬਨਿਟ ''ਚ ਨਹੀਂ ਹੋਵੇਗੀ ਸ਼ਾਮਲ, ਇਸ ਗੱਲ ਤੋਂ ਹੈ ਨਾਖੁਸ਼
Wednesday, Oct 16, 2024 - 12:59 PM (IST)
ਸ਼੍ਰੀਨਗਰ (ਭਾਸ਼ਾ)- ਕਾਂਗਰਸ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਨਵੀਂ ਬਣੀ ਜੰਮੂ ਕਸ਼ਮੀਰ ਸਰਕਾਰ 'ਚ ਕੈਬਨਿਟ 'ਚ ਸ਼ਾਮਲ ਨਹੀਂ ਹੋਣ ਦਾ ਫ਼ੈਸਲਾ ਕੀਤਾ ਹੈ, ਕਿਉਂਕਿ ਪਾਰਟੀ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਰਾਜ ਦਾ ਦਰਜਾ ਬਹਾਲ ਨਹੀਂ ਕੀਤੇ ਜਾਣ ਤੋਂ ਨਾਖੁਸ਼ ਹੈ। ਇਕ ਬਿਆਨ 'ਚ ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ (ਜੇ.ਕੇ.ਪੀ.ਸੀ.ਸੀ.) ਦੇ ਮੁਖੀ ਤਾਰੀਕ ਹਮੀਦ ਕਰਰਾ ਨੇ ਕਿਹਾ ਕਿ ਕਾਂਗਰਸ ਨੇ ਕੇਂਦਰ ਤੋਂ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜਨ ਸਭਾਵਾਂ 'ਚ ਵਾਰ-ਵਾਰ ਇਸ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਕਿਹਾ,''ਪਰ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਨਹੀਂ ਕੀਤਾ ਗਿਆ ਹੈ। ਅਸੀਂ ਇਸ ਤੋਂ ਨਾਖੁਸ਼ ਹਾਂ, ਇਸ ਲਈ ਅਸੀਂ ਫਿਲਹਾਲ ਕੈਬਨਿਟ 'ਚ ਸ਼ਾਮਲ ਨਹੀਂ ਹੋ ਰਹੇ ਹਾਂ।'' ਕਰਰਾਰ ਨੇ ਹਾਲਾਂਕਿ ਕਿਹਾ ਕਿ ਕਾਂਗਰਸ ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕੀਤੇ ਜਾਣ ਲਈ ਆਪਣਾ ਲੜਾਈ ਜਾਰੀ ਰੱਖੇਗੀ। ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਇਲਾਵਾ 5 ਮੰਤਰੀਆਂ ਸਕੀਨਾ ਮਸੂਦ (ਇਟੂ), ਜਾਵੇਦ ਡਾਰ, ਜਾਵੇਦ ਰਾਣਾ, ਸੁਰਿੰਦਰ ਚੌਧਰੀ ਅਤੇ ਸਤੀਸ਼ ਸ਼ਰਮਾ ਨੇ ਵੀ ਅਹੁਦੇ ਦੀ ਸਹੁੰ ਚੁੱਕੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8