ਡੂੰਘੀ ਖੱਡ ''ਚ ਡਿੱਗੀ ਕਾਰ, ਫੌਜ ਦੇ ਜਵਾਨ ਸਮੇਤ 2 ਲੋਕਾਂ ਦੀ ਮੌਤ

Tuesday, Jun 12, 2018 - 09:26 PM (IST)

ਬਨਿਆਲ— ਜੰਮੂ-ਕਸ਼ਮੀਰ ਰਾਸ਼ਟਰੀ ਮਾਰਗ ਨੇੜੇ ਮੰਗਲਵਾਰ ਨੂੰ ਇਕ ਕਾਰ ਡੂੰਘੀ ਖੱਡ 'ਚ ਡਿੱਗ ਗਈ, ਜਿਸ ਕਾਰਨ ਉਸ 'ਚ ਸਵਾਰ ਟੈਰੀਟੋਰੀਅਲ ਆਰਮੀ ਦੇ ਇਕ ਜਵਾਨ ਸਮੇਤ 2 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖਮੀ ਹੋ ਗਿਆ। ਟੈਰੀਟੋਰੀਅਲ ਆਰਮੀ ਦੇ ਜਵਾਨ ਮੁਹੰਮਦ ਇਕਬਾਲ 2 ਸਥਾਨਕ ਲੋਕਾਂ ਨਾਲ ਆਪਣੀ ਕਾਰ 'ਚ ਰਾਮਬਾਣ ਤੋਂ ਬਨਿਹਾਲ ਸਥਿਤ ਆਪਣੇ ਘਰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਰਾਮਬਾਣ ਜ਼ਿਲੇ ਨੇੜੇ ਕੇਲਾ ਮੋੜ 'ਤੇ ਪਹੁੰਚੇ ਤਾਂ ਇਕਬਾਲ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਪੁਲਸ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਇਕਬਾਲ ਅਤੇ ਮੁਹੰਮਦ ਰਮਜਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮੁਹੰਮਦ ਹਨੀਫ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਨ੍ਹਾਂ ਨੇ ਦੱਸਿਆ ਕਿ ਹਨੀਫ ਨੂੰ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਜੰਮੂ 'ਚ ਦਾਖਲ ਕਰਵਾਇਆ ਗਿਆ ਹੈ। 


Related News