ਵੈਸ਼ਨੋ ਦੇਵੀ 'ਚ 2 ਸ਼ੱਕੀ ਅੱਤਵਾਦੀਆਂ ਦੀ ਸੂਚਨਾ, ਸਰਚ ਮੁਹਿੰਮ ਸ਼ੁਰੂ
Thursday, Apr 04, 2019 - 12:44 PM (IST)
ਜੰਮੂ— ਜੰਮੂ-ਕਸ਼ਮੀਰ ਦੇ ਕੱਟੜਾ ਵੈਸ਼ਨੋ ਦੇਵੀ 'ਚ 2 ਸ਼ੱਕੀ ਅੱਤਵਾਦੀਆਂ ਦੇ ਹੋਣ ਦੀ ਖਬਰ ਮਿਲੀ ਹੈ। ਜਿਸ ਦੇ ਬਾਅਦ ਤੋਂ ਹਰਕਤ 'ਚ ਆਈ ਪੁਲਸ ਨੇ ਕੱਟੜਾ ਸਮੇਤ ਨੇੜ-ਤੇੜੇ ਦੇ ਇਲਾਕਿਆਂ 'ਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜੰਮੂ-ਕਸ਼ਮੀਰ 'ਚ ਸਥਾਨਕ ਪੁਲਸ ਦੇ ਨਾਲ ਹੀ ਸੀ.ਆਰ.ਪੀ.ਐੱਫ. ਵੀ ਸਰਚ ਆਪਰੇਸ਼ਨ 'ਚ ਜੁਟੀ ਹੋਈ ਹੈ। ਇਸ ਲਈ ਵੈਸ਼ਨੋ ਦੇਵੀ ਜਾਣ ਵਾਲੀਆਂ ਗੱਡੀਆਂ ਦੇ ਨਾਲ-ਨਾਲ ਨੇੜੇ-ਤੇੜੇ ਦੇ ਪਹਾੜਾਂ 'ਤੇ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਆਤਮਘਾਤੀ ਦਸਤੇ ਦਾ ਹਿੱਸਾ ਮੰਨੇ ਜਾ ਰਹੇ ਜੈਸ਼-ਏ-ਮੁਹੰਮਦ ਦੇ ਤਿੰਨ ਸ਼ੱਕੀ ਅੱਤਵਾਦੀਆਂ ਨੇ ਜੰਮੂ-ਕਸ਼ਮੀਰ 'ਚ ਘੁਸਪੈਠ ਕੀਤੀ ਅਤੇ ਰਾਜ ਦੇ ਮੁੱਖ ਰਾਜਮਾਰਗ 'ਤੇ ਸੁਰੱਖਿਆ ਕਰਮਚਾਰੀਆਂ 'ਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਹ ਸ਼ਹਿਰ ਕੋਲ ਇਕ ਜੰਗਲ 'ਚ ਦੌੜ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਸੀ ਕਿ ਅੱਤਵਾਦੀਆਂ ਨੇ ਰੋਕੇ ਗਏ ਇਕ ਟਰੱਕ ਤੋਂ ਸੁਰੱਖਿਆ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਘਟਨਾ ਉਸ ਸਮੇਂ ਹੋਈ, ਜਦੋਂ ਜੰਮੂ ਨੂੰ ਕਸ਼ਮੀਰ ਘਾਟੀ ਨਾਲ ਜੋੜਨ ਵਾਲੇ ਰਾਜਮਾਰਗ 'ਤੇ ਝਾਜਰ ਕੋਟਲੀ 'ਚ ਇਕ ਜਾਂਚ ਚੌਕੀ ਤੋਂ ਲੰਘਣ ਤੋਂ ਬਾਅਦ ਟਰੱਕ ਰਫ਼ਤਾਰ ਫੜ ਰਿਹਾ ਸੀ। ਲਿਹਾਜਾ ਇਸ ਵਾਰ ਵੀ ਕਿਸੇ ਘਟਨਾ ਦੇ ਖਦਸ਼ੇ ਨੂੰ ਦੇਖਦੇ ਹੋਏ ਚੌਕਸੀ ਵਧਾਈ ਗਈ ਹੈ।