''ਖਾਲਸਾਈ ਰੰਗ'' ''ਚ ਰੰਗੀ ਜੰਮੂ ਦੀ ਧਰਤੀ, ਕੱਢਿਆ ਗਿਆ ਨਗਰ ਕੀਰਤਨ
Monday, Dec 30, 2019 - 06:07 PM (IST)

ਜੰਮੂ- ਜੰਮੂ 'ਚ ਸੋਮਵਾਰ ਭਾਵ ਅੱਜ ਸਵੇਰੇ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸਵੇਰੇ 10 ਵਜੇ ਗੁਰਦੁਆਰਾ ਚਾਂਦ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਾਮ 5.30 ਵਜੇ ਨਾਨਕ ਨਗਰ ਗੁਰਦੁਆਰਾ 'ਚ ਸੰਪੰਨ ਹੋਇਆ। ਨਗਰ ਕੀਰਤਨ 'ਚ ਸਿੱਖ ਸੰਗਤ ਦਾ ਠਾਠਾਂ ਮਾਰਦਾ ਹੜ੍ਹ ਆਇਆ। ਇਸ ਦੌਰਾਨ ਗਤਕੇ ਦੇ ਜੌਹਰ ਵੀ ਦਿਖਾਏ ਗਏ।
ਇਸ ਦੌਰਾਨ ਇਕ ਬੱਚੀ ਬਹੁਤ ਪਿਆਰੀ ਲੱਗ ਰਹੀ ਸੀ, ਜੋ ਸਭ ਤੋਂ ਮੋਹਰੇ ਸੀ, ਉਸ ਨੇ ਸਿਰ 'ਤੇ ਦਸਤਾਰ ਸਜਾਈ ਹੋਈ ਸੀ।
ਇੱਥੇ ਦੱਸ ਦੇਈਏ ਕਿ ਜੰਮੂ ਦੀ 11 ਮੈਂਬਰੀ ਜ਼ਿਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 2 ਜਨਵਰੀ ਨੂੰ ਸ੍ਰੀ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਕਮੇਟੀ ਨੇ ਹੀ ਨਗਰ ਕੀਰਤਨ ਕੱਢਣ ਦਾ ਫੈਸਲਾ ਲਿਆ ਸੀ।
ਕਮੇਟੀ ਨੇ ਕਿਹਾ ਕਿ 2 ਜਨਵਰੀ ਨੂੰ ਵੀ ਵਿਸ਼ੇਸ਼ ਸਮਾਗਮ ਹੋਵੇਗਾ, ਜਿੱਥੇ ਗੁਰੂ ਜੀ ਦਾ ਗੁਣਗਾਨ ਕੀਤਾ ਜਾਵੇਗਾ, ਉਨ੍ਹਾਂ ਦੀ ਜ਼ਿੰਦਗੀ 'ਤੇ ਪ੍ਰਕਾਸ਼ ਪਾਇਆ ਜਾਵੇਗਾ ਅਤੇ ਇਤਿਹਾਸ ਬਾਰੇ ਦੱਸਿਆ ਜਾਵੇਗਾ।