ਜੰਮੂ-ਕਸ਼ਮੀਰ ''ਚ ਤਾਪਮਾਨ ''ਚ ਆਈ ਮੁੜ ਗਿਰਾਵਟ, ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਜਾਰੀ

02/22/2020 10:29:48 AM

ਜੰਮੂ— ਜੰਮੂ-ਕਸ਼ਮੀਰ ਵਿਚ ਪਏ ਮੀਂਹ ਅਤੇ ਬਰਫਬਾਰੀ ਨੇ ਇਕ ਵਾਰ ਫਿਰ ਘੱਟ ਤੋਂ ਘੱਟ ਤਾਪਮਾਨ ਵਿਚ ਗਿਰਾਵਟ ਲਿਆਂਦੀ ਹੈ। ਕਸ਼ਮੀਰ ਵਿਚ ਰਾਤ ਤੋਂ ਹੀ ਮੌਸਮ ਸਾਫ ਹੈ ਪਰ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਇਕ ਵਾਰ ਫਿਰ ਲੋਕਾਂ ਨੂੰ ਠੰਡ ਦਾ ਅਹਿਸਾਸ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਜੰਮੂ ਵਿਚ ਮੀਂਹ ਰੁਕਣ ਤੋਂ ਬਾਅਦ ਸਵੇਰ ਤਾਂ ਠੰਡੀ ਰਹੀ ਪਰ ਦੁਪਹਿਰ ਤੋਂ ਬਾਅਦ ਸੂਰਜ ਦੇਵਤਾ ਦੇ ਦਰਸ਼ਨ ਦੇਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਖਰਾਬ ਮੌਸਮ ਦੇ ਬਾਵਜੂਦ ਜੰਮੂ-ਸ਼੍ਰੀਨਗਰ ਹਾਈਵੇਅ ਆਵਾਜਾਈ ਲਈ ਖੁੱਲ੍ਹਾ ਰਿਹਾ। ਸਰਦ ਮੌਸਮ ਵਿਚ ਵੀ ਮਾਤਾ ਵੈਸ਼ਨੋ ਜੀ ਦੀ ਯਾਤਰਾ ਸੁਚਾਰੂ ਢੰਗ ਨਾਲ ਜਾਰੀ ਹੈ। ਬੇਸ ਕੈਂਪ ਕੱਟੜਾ ਤੋਂ ਚੱਲਣ ਵਾਲੀ ਹੈਲੀਕਾਪਟਰ ਸੇਵਾ, ਜੋ ਖਰਾਬ ਮੌਸਮ ਕਾਰਨ ਕਈ ਵਾਰ ਮੁਲਤਵੀ ਰਹੀ, ਅੱਜ ਮੌਸਮ ਵਿਚ ਸੁਧਾਰ ਹੋਣ ਤੋਂ ਬਾਅਦ ਸੁਚਾਰੂ ਢੰਗ ਨਾਲ ਜਾਰੀ ਰਹੀ।

ਮੌਸਮ ਵਿਭਾਗ ਮੁਤਾਬਕ ਤਾਪਮਾਨ ਵਿਚ ਹੋਰ ਗਿਰਾਵਟ ਆਉਣ ਅਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉਥੇ ਹੀ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਵੀ ਵਾਹਨਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੀ।ਸ਼੍ਰੀਨਗਰ ਵਿਚ ਅੱਜ ਘੱਟੋ-ਘੱਟ ਤਾਪਮਾਨ 2.4, ਗੁਲਮਰਗ ਵਿਚ 8, ਪਹਿਲਗਾਮ ਵਿਚ 3.8, ਕੁਪਵਾੜਾ 0.8, ਕੋਕਰਨਾਗ 0.9, ਕਾਜੀਗੁੰਡ 0.8, ਜੰਮੂ 11.5, ਕੱਟੜਾ 9.4, ਬਨਿਹਾਲ 2.8, ਬਟੌਤ 4 ਅਤੇ ਭੱਦਰਵਾਹ 'ਚ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।


Tanu

Content Editor

Related News