ਜੰਮੂ-ਕਸ਼ਮੀਰ: ਸ਼ੋਪੀਆਂ ''ਚ ਮੁਕਾਬਲਾ, ਸੁਰੱਖਿਆ ਦਸਤਿਆਂ ਨੇ ਦੋ ਅੱਤਵਾਦੀ ਕੀਤੇ ਢੇਰ

10/20/2020 11:16:13 AM

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਦਸਤਿਆਂ ਨੇ ਮੰਗਲਵਾਰ ਨੂੰ ਹੋਏ ਮੁਕਾਬਲੇ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮੁਕਾਬਲਾ ਸੋਮਵਾਰ ਸ਼ਾਮ ਤੋਂ ਜਾਰੀ ਹੈ। ਸੁਰੱਖਿਆ ਦਸਤਿਆਂ ਨੇ ਇਲਾਕੇ ਦੀ ਘੇਰਾਬੰਦੀ ਕੀਤੀ ਹੈ। ਸੁਰੱਖਿਆ ਦਸਤਿਆਂ ਨੇ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਗੁਪਤ ਸੂਚਨਾ ਦੇ ਆਧਾਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਅੱਤਵਾਦੀਆਂ ਕੋਲੋਂ ਇਕ ਏਕੇ-47 ਅਤੇ ਇਕ ਪਿਸਟਲ ਬਰਾਮਦ ਕੀਤੀ ਗਈ ਹੈ। 

ਸੁਰੱਖਿਆ ਦਸਤੇ ਉਸ ਥਾਂ 'ਤੇ ਪੁੱਜੇ, ਜਿੱਥੇ ਅੱਤਵਾਦੀ ਲੁੱਕੇ ਸਨ, ਉੱਥੋਂ ਭਾਰੀ ਮਾਤਰਾ ਵਿਚ ਗੋਲੀਬਾਰੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਜੰਮੂ-ਕਸ਼ਮੀਰ ਪੁਲਸ ਨੇ ਕਿਹਾ ਕਿ ਸ਼ੋਪੀਆਂ ਮੁਕਾਬਲੇ ਵਿਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ। ਆਪਰੇਸ਼ਨ ਜਾਰੀ ਹੈ। ਇਸ ਦੇ ਨਾਲ ਹੀ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ।


Tanu

Content Editor Tanu