ਕਸ਼ਮੀਰੀ ਮਾਰਸ਼ਲ ਆਰਟ ਖਿਡਾਰੀ ਨੇ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

Friday, Aug 07, 2020 - 11:10 AM (IST)

ਕਸ਼ਮੀਰੀ ਮਾਰਸ਼ਲ ਆਰਟ ਖਿਡਾਰੀ ਨੇ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

ਨਵੀਂ ਦਿੱਲੀ (ਬਿਊਰੋ): ਸ਼੍ਰੀਨਗਰ ਦੇ ਇੱਕ ਉਭਰ ਰਹੇ ਮਾਰਸ਼ਲ ਆਰਟ ਖਿਡਾਰੀ ਨੇ ਕੇਂਦਰੀ ਖੇਡ ਮੰਤਰਾਲੇ ਦੁਆਰਾ ਆਯੋਜਿਤ ਹਾਲ ਹੀ ਵਿਚ ਆਯੋਜਿਤ ''ਖੇਲੋ ਇੰਡੀਆ' ਕਿੱਕਬਾਕਸਿੰਗ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਹੈ।ਪੰਜਵੀਂ ਜਮਾਤ ਵਿਚ ਪੜ੍ਹ ਰਹੀ ਰੁਤਬਾ ਸ਼ਬੀਰ ਪਿਛਲੇ ਤਿੰਨ ਸਾਲਾਂ ਤੋਂ ਵੁਸ਼ੂ ਅਤੇ ਕਿੱਕਬਾਕਸਿੰਗ ਦਾ ਅਭਿਆਸ ਕਰ ਰਹੀ ਹੈ। ਮਾਰਸ਼ਲ ਆਰਟਸ ਵਿਚ ਆਪਣੀ ਦਿਲਚਸਪੀ ਸਾਂਝੀ ਕਰਦਿਆਂ, ਰੁਤਬਾ ਨੇ ਕਿਹਾ,"ਮੇਰਾ ਚਚੇਰਾ ਭਰਾ ਵੁਸ਼ੂ ਸਿਖਦਾ ਸੀ ਅਤੇ ਉਸ ਨੇ ਮੈਨੂੰ ਇਕ ਇਨਡੋਰ ਸਟੇਡੀਅਮ ਵਿਚ ਚੱਲ ਰਹੇ ਅਭਿਆਸ ਬਾਰੇ ਦੱਸਿਆ। ਸਿਖਲਾਈ ਵਿਚ ਸ਼ਾਮਲ ਹੋਣ ਤੋਂ ਬਾਅਦ ਮੇਰੀ ਇਸ ਖੇਡ ਵਿਚ ਦਿਲਚਸਪੀ ਬਣੀ।"

ਨੌਜਵਾਨ ਮਾਰਸ਼ਲ ਆਰਟ ਖਿਡਾਰੀ ਪਹਿਲਾਂ ਹੀ ਜੰਮੂ, ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿਚ ਹੋਏ ਰਾਸ਼ਟਰੀ ਮੁਕਾਬਲਿਆਂ ਵਿਚ ਭਾਗ ਲੈ ਚੁੱਕਾ ਹੈ। ਕੋਵਿਡ-19 ਦੇ ਵਿਚਕਾਰ ਹਾਲ ਹੀ ਵਿਚ ਹੋਈ ਆਨਲਾਈਨ ਚੈਂਪੀਅਨਸ਼ਿਪ ਬਾਰੇ ਆਪਣੇ ਤਜ਼ਰਬੇ ਦਾ ਜ਼ਿਕਰ ਕਰਦਿਆਂ ਰੁਤਬਾ ਨੇ ਕਿਹਾ,“ਭਾਰਤ ਸਰਕਾਰ ਨੇ ਇੱਕ ਕਿੱਕਬਾਕਸਿੰਗ ਮੁਕਾਬਲਾ ਕਰਵਾਇਆ ਜਿਸ ਵਿਚ ਮੈਂ ਸੋਨ ਤਗਮਾ ਜਿੱਤਿਆ। ਮੈਂ ਸਖਤ ਮਿਹਨਤ ਕੀਤੀ ਅਤੇ ਮੈਨੂੰ ਸੋਨ ਤਮਗਾ ਜਿੱਤਣ ਦਾ ਭਰੋਸਾ ਸੀ। ਇਸ ਸਮਾਗਮ ਲਈ ਮੈਂ ਇੱਕ ਦਿਨ ਤਿੰਨ ਵਾਰ ਅਭਿਆਸ ਕੀਤਾ।"ਰੁਤਬਾ ਨੇ ਅੱਗੇ ਕਿਹਾ,"ਮੈਂ ਏਸ਼ੀਅਨ ਖੇਡਾਂ ਖੇਡਣਾ ਚਾਹੁੰਦੀ ਹਾਂ ਅਤੇ ਇਸ ਲਈ ਸਖਤ ਅਭਿਆਸ ਕਰਨਾ ਚਾਹੁੰਦੀ ਹਾਂ। ਮੈਂ ਕਸ਼ਮੀਰ ਦੀਆਂ ਕੁੜੀਆਂ ਨੂੰ ਅਭਿਆਸ ਕਰਨਾ ਅਤੇ ਸ਼ਾਨ ਵਧਾਉਣ ਲਈ ਸਖਤ ਮਿਹਨਤ ਕਰਨ ਲਈ ਕਹਿਣਾ ਚਾਹੁੰਦੀ ਹਾਂ।"

ਉਸ ਦੇ ਕੋਚ, ਆਸਿਫ ਅਹਿਮਦ ਨੇ ਕਿਹਾ, "ਉਹ ਸਖਤ ਸਿਖਲਾਈ ਲੈ ਰਹੀ ਹੈ। ਹਾਲ ਹੀ ਵਿਚ, ਇੱਕ ਆਨਲਾਈਨ ਕਿੱਕ-ਬਾਕਸਿੰਗ ਮੁਕਾਬਲਾ ਕਰਵਾਇਆ ਗਿਆ ਸੀ, ਜੋ ਕਿ ਇੱਕ ਨਰਮ ਰੂਪ ਵਾਲਾ ਰਾਸ਼ਟਰੀ ਮੁਕਾਬਲਾ ਸੀ, ਜਿਸ ਵਿਚ ਦੇਸ਼ ਦੇ ਸਾਰੇ ਹਿੱਸਿਆਂ ਦੇ ਖਿਡਾਰੀਆਂ ਨੇ ਹਿੱਸਾ ਲਿਆ ਸੀ। ਸਾਨੂੰ ਇਸ ਬਾਰੇ ਪਤਾ ਲੱਗਿਆ। ਕੁਝ ਦਿਨ ਪਹਿਲਾਂ ਮੈਂ ਉਸ ਨੂੰ ਇਸ ਪ੍ਰੋਗਰਾਮ ਲਈ ਸਿਖਲਾਈ ਦਿੱਤੀ। ਉਸ ਨੇ ਭਾਗ ਲਿਆ ਅਤੇ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਹੋਰ ਅੱਗੇ ਵਧੇਗੀ।" ਗੌਰਤਲਬ ਹੈ ਕਿ ਜੰਮੂ-ਕਸ਼ਮੀਰ ਵਿਚ ਖੇਡਾਂ ਅਤੇ ਹੋਰ ਖੇਤਰਾਂ ਵਿਚ ਭਰਪੂਰ ਪ੍ਰਤਿਭਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਵਿਚ ਧਾਰਾ 370 ਨੂੰ ਖਤਮ ਕਰਨ ਅਤੇ ਸਦਭਾਵਨਾ ਦੀ ਵਾਪਸੀ ਨਾਲ, ਇਹ ਪ੍ਰਤਿਭਾਵਾਨ ਨੌਜਵਾਨ ਸ਼ਾਂਤੀ ਦੇ ਲਾਭ ਪ੍ਰਾਪਤ ਕਰਨਗੇ।


author

Vandana

Content Editor

Related News