ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਕਿਉਂ ਬਣਾ ਰਹੀ ਹੈ ਕਾਂਗਰਸ : ਰਾਜਨਾਥ ਸਿੰਘ

Thursday, Oct 17, 2019 - 12:54 PM (IST)

ਜੰਮੂ-ਕਸ਼ਮੀਰ ਦੇ ਮੁੱਦੇ ਨੂੰ ਕੌਮਾਂਤਰੀ ਮੁੱਦਾ ਕਿਉਂ ਬਣਾ ਰਹੀ ਹੈ ਕਾਂਗਰਸ : ਰਾਜਨਾਥ ਸਿੰਘ

ਭਿਵਾਨੀ— ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਯਾਨੀ ਵੀਰਵਾਰ ਨੂੰ ਭਿਵਾਨੀ ਅਤੇ ਮਹੇਂਦਰਗੜ੍ਹ 'ਚ ਜਨਸਭਾ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਹਟਾਉਣਾ ਅਤੇ ਜੰਮੂ-ਕਸ਼ਮੀਰ ਦਾ ਮਸਲਾ ਦੇਸ਼ ਦਾ ਅੰਦਰੂਨੀ ਮਾਮਲਾ ਹੈ। ਕਾਂਗਰਸ ਇਸ ਨੂੰ ਕੌਮਾਂਤਰੀ ਮਸਲਾ ਬਣਾਉਣ 'ਚ ਕਿਉਂ ਜੁਟੀ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕਾਂਗਰਸ ਨੂੰ ਪਤਾ ਨਹੀਂ ਕਿਉਂ ਮਿਰਚੀ ਲੱਗ ਗਈ, ਜਦੋਂ ਕਿ ਜਨਹਿੱਤ 'ਚ ਇਹ ਕੰਮ ਕੀਤਾ ਗਿਆ ਹੈ ਅਤੇ ਇਸ ਨਾਲ ਵਿਕਾਸ ਦੇ ਕਈ ਰਸਤੇ ਖੁੱਲ੍ਹੇ ਹਨ। ਭਾਜਪਾ ਨੇ ਉਹ ਕੰਮ ਕੀਤਾ, ਜੋ ਕਾਂਗਰਸ ਕਦੇ ਨਹੀਂ ਕਰ ਸਕੀ। ਜੇਕਰ ਕਾਂਗਰਸ ਸੱਚੀ ਦੇਸ਼ ਦਾ ਭਲਾ ਚਾਹੁੰਦੀ ਹੈ, ਇਸ ਫੈਸਲੇ ਤੋਂ ਖੁਸ਼ ਹੋਣਾ ਚਾਹੀਦਾ।

'ਓਮ' ਨਹੀਂ ਲਿਖਦਾ ਤਾਂ ਕੀ ਲਿਖਦਾ
ਰਾਜਨਾਥ ਸਿੰਘ ਨੇ ਕਿਹਾ ਕਿ ਦੁਸਹਿਰੇ 'ਤੇ ਸ਼ਸਤਰ ਪੂਜਾ ਦੀ ਪ੍ਰਥਾ ਹੈ। ਜਦੋਂ ਮੈਂ ਰਾਫੇਲ 'ਤੇ 'ਓਮ' ਲਿਖਿਆ ਤਾਂ ਲੋਕਾਂ ਨੇ ਸਵਾਲ ਚੁੱਕੇ ਕਿ ਅਜਿਹਾ ਕਿਉਂ ਕੀਤਾ। ਮੈਂ ਰਾਹੁਲ ਜੀ ਤੋਂ ਪੁੱਛਿਆ ਚਾਹੁੰਦਾ ਹਾਂ ਕਿ ਸ਼ਸਤਰ ਪੂਜਾ 'ਚ 'ਓਮ' ਨਹੀਂ ਲਿਖਦਾ ਤਾਂ ਕੀ ਲਿਖਦਾ। ਉਹ ਹੀ ਦੱਸ ਦੇਣ ਕਿ ਮੈਨੂੰ ਕੀ ਲਿਖਣਾ ਚਾਹੀਦਾ ਸੀ। ਕਾਂਗਰਸ ਨੂੰ ਸਿਰਫ਼ ਮੌਕਾ ਚਾਹੀਦਾ ਹੁੰਦਾ ਹੈ ਭਾਜਪਾ ਦਾ ਵਿਰੋਧ ਕਰਨ ਦਾ। ਵਿਰੋਧ ਹੀ ਕਰਨਾ ਹੈ ਤਾਂ ਦੇਸ਼ ਦਾ ਭਲਾ ਕਰਨ ਦਾ ਦਮ ਕਿਉਂ ਭਰਦੇ ਹੋ।


author

DIsha

Content Editor

Related News