ਜੰਮੂ-ਕਸ਼ਮੀਰ ਦੇ ਬੜਗਾਮ ''ਚ ਅੱਤਵਾਦੀਆਂ ਦੇ 6 ਸਹਿਯੋਗੀ ਗ੍ਰਿਫਤਾਰ

Monday, Jun 01, 2020 - 12:34 PM (IST)

ਜੰਮੂ-ਕਸ਼ਮੀਰ ਦੇ ਬੜਗਾਮ ''ਚ ਅੱਤਵਾਦੀਆਂ ਦੇ 6 ਸਹਿਯੋਗੀ ਗ੍ਰਿਫਤਾਰ

ਸ਼੍ਰੀਨਗਰ- ਜੰਮੂ-ਕਸ਼ਮੀਰ ਪੁਲਸ ਨੇ ਸੋਮਵਾਰ ਨੂੰ ਜੈਸ਼-ਏ-ਮੁਹੰਮਦ ਅੱਤਵਾਦੀਆਂ ਦੇ 6 ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਦੇ ਨਾਲ ਇਕ ਕਿਲੋ ਹੈਰੋਇਨ ਬਰਾਮਦ ਕੀਤੀ। ਬੜਗਾਮ ਦੇ ਸੀਨੀਅਰ ਪੁਲਸ ਸੁਪਰਡੈਂਟ ਅਮੋਦ ਨਾਗਪੁਰੇ ਨੇ ਕਿਹਾ ਕਿ ਖੁਫੀਆ ਸੂਚਨਾ ਦੇ ਆਧਾਰ 'ਤੇ ਪੁਲਸ, ਰਾਸ਼ਟਰੀ ਰਾਈਫਲਜ਼ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਬੜਗਾਮ ਦੇ ਚਾਡੂਰਾ 'ਚ ਅੱਤਵਾਦੀਆਂ ਦੇ 6 ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਕਰਾਲਪੋਡਾ ਵਾਸੀ ਮੁਦਸਿਰ ਫਿਆਜ਼, ਵਾਥੂਰਾ ਦੇ ਸ਼ਬੀਰ ਗਨਈ, ਕੁਪਵਾੜਾ ਦੇ ਸਗੀਰ ਅਹਿਮਦ ਪੋਸਵਾਲ, ਸ਼ੋਪੀਆਂ ਵਾਸੀ ਅਸਾਕ ਭੱਟ ਅਤੇ ਅਰਸ਼ਿਦ ਠੋਕੇਰ ਦੇ ਰੂਪ 'ਚ ਹੋਈ ਹੈ, ਜਦੋਂ ਕਿ 6ਵੇਂ ਦੋਸ਼ੀ ਦੀ ਪਛਾਣ ਸੁਰੱਖਿਆ ਕਾਰਨਾਂ ਕਰ ਕੇ ਉਜਾਗਰ ਨਹੀਂ ਕੀਤੀ ਗਈ ਹੈ। ਉਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਤੋਂ ਇਲਾਵਾ ਇਕ ਪਿਸਤੌਲ ਮੈਗਜ਼ੀਨ, ਚਾਰ ਪਿਸਤੌਲ ਰਾਊਂਡਜ਼, ਇਕ ਹੱਥਗੋਲਾ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਅਤੇ ਇਕ ਲੱਖ 55 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫਤਾਰੀ ਦੇ ਨਾਲ ਹੀ ਡਰੱਗਜ਼ ਡੀਲਰਾਂ ਅਤੇ ਅੱਤਵਾਦੀਆਂ ਦਰਮਿਆਨ ਸੰਬੰਧਾਂ ਦਾ ਪਦਰਾਫਾਸ਼ ਹੋਇਆ ਹੈ। ਇਸ ਸੰਬੰਧ 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਸਐਕਟ ਅਤੇ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਪਦਾਰਥ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਚਾਡੂਰਾ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕੀਤੀ ਗਈ ਅਤੇ ਜਾਂਚ ਕੀਤੀ ਜਾ ਰਹੀ ਹੈ।


author

DIsha

Content Editor

Related News