ਜੰਮੂ-ਕਸ਼ਮੀਰ ਪੁਲਸ ਨਹੀਂ ਮੰਨਦੀ ਸਰਕਾਰ ਦੇ ਹੁਕਮ, ਅਖਬਾਰ ਹਾਕਰਾਂ ਨੂੰ ਕੁੱਟਿਆ

Wednesday, Mar 25, 2020 - 01:16 AM (IST)

ਜੰਮੂ-ਕਸ਼ਮੀਰ ਪੁਲਸ ਨਹੀਂ ਮੰਨਦੀ ਸਰਕਾਰ ਦੇ ਹੁਕਮ, ਅਖਬਾਰ ਹਾਕਰਾਂ ਨੂੰ ਕੁੱਟਿਆ

ਜੰਮੂ (ਬਲਰਾਮ) – ਕੇਂਦਰ ਸਰਕਾਰ ਵਲੋਂ ਵਾਰ-ਵਾਰ ਨਿਰਦੇਸ਼ ਜਾਰੀ ਕੀਤੇ ਜਾਣ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੋਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਕਰਨ ਵਿਚ ਮੀਡੀਆ ਕਰਮਚਾਰੀਆਂ ਦੀ ਪ੍ਰਸ਼ੰਸਾ ਕਰਨ ਦੇ ਬਾਵਜੂਦ ਜੰਮੂ-ਕਸ਼ਮੀਰ ਪੁਲਸ ਦੀ ਭੂਮਿਕਾ ਬਹੁਤ ਨਕਾਰਾਤਮਕ ਨਜ਼ਰ ਆਈ।

ਹੋਇਆ ਇਸ ਤਰ੍ਹਾਂ ਕਿ ਜੰਮੂ ਦੇ ਸਿਦੜਾ ਇਲਾਕੇ ਵਿਚ ਪੁਲਸ ਕਰਮਚਾਰੀਆਂ ਨੇ 2 ਅਖਬਾਰ ਹਾਕਰਾਂ ਦੀ ਕੁੱਟਮਾਰ ਕੀਤੀ। ਇਸ ਨਾਲ ਅਜਿਹਾ ਲੱਗਦਾ ਹੈ ਕਿ ਜੰਮੂ-ਕਸ਼ਮੀਰ ਪੁਲਸ ਨੂੰ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਤੇ ਯੂ. ਟੀ. ਪ੍ਰਸ਼ਾਸਨ ਵਲੋਂ ਅਖਬਾਰਾਂ ਨੂੰ ਜ਼ਰੂਰੀ ਵਸਤੂਆਂ ਦੀ ਸੂਚੀ ਵਿਚ ਸ਼ਾਮਲ ਕਰਨ ਸਬੰਧੀ ਹੁਕਮ ਦੀ ਕੋਈ ਪ੍ਰਵਾਹ ਨਹੀਂ ਹੈ। ਸੰਜੀਵ ਸਿੰਘ ਅਤੇ ਅਰਜੁਨ ਸਿੰਘ ਨਾਂ ਦੇ ਹਾਕਰਾਂ ਅਨੁਸਾਰ ਜਦੋਂ ਉਹ ਸਿਦੜਾ ਇਲਾਕੇ ਵਿਚ ਅਖਬਾਰ ਲੈ ਕੇ ਜਾ ਰਹੇ ਸਨ ਤਾਂ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਵਲੋਂ ਖੁਦ ਨੂੰ ਹਾਕਰ ਦੱਸਣ ਦੇ ਬਾਵਜੂਦ ਪੁਲਸ ਕਰਮਚਾਰੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਘਟਨਾ ਨੂੰ ਲੈ ਕੇ ਅਖਬਾਰ ਏਜੰਟਾਂ ਅਤੇ ਹਾਕਰਾਂ ਵਿਚ ਭਾਰੀ ਰੋਸ ਹੈ।


author

Inder Prajapati

Content Editor

Related News