ਜੰਮੂ-ਕਸ਼ਮੀਰ ਦੇ ਪੁੰਛ ''ਚ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

Monday, Mar 09, 2020 - 01:30 PM (IST)

ਜੰਮੂ-ਕਸ਼ਮੀਰ ਦੇ ਪੁੰਛ ''ਚ ਪਾਕਿਸਤਾਨੀ ਘੁਸਪੈਠੀਆ ਗ੍ਰਿਫਤਾਰ

ਜੰਮੂ— ਫੌਜ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਕੰਟਰੋਲ ਰੇਖਾ ਤੋਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦਾ ਵਾਸੀ ਫਰਿਆਦ ਅਲੀ (20) ਕੰਟਰੋਲ ਰੇਖਾ ਦੇ ਇਸ ਵੱਲ ਦਾਖਲ ਹੋਇਆ, ਜਿਸ ਨੂੰ ਫੌਜ ਨੇ ਐਤਵਾਰ ਦੇਰ ਰਾਤ ਬਾਲਾਕੋਟ ਸੈਕਟਰ ਦੇ ਸਰਹੱਦੀ ਇਲਾਕੇ 'ਚ ਰੋਕ ਦਿੱਤਾ। ਅਲੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਪੁਲਸ ਦੇ ਇਕ ਅਧਿਕਾਰੀ ਨੇ ਕਿਹਾ,''ਗ੍ਰਿਫਤਾਰ ਵਿਅਕਤੀ ਮਾਨਸਿਕ ਰੂਪ ਨਾਲ ਕਮਜ਼ੋਰ ਲੱਗ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਉਹ ਅਣਜਾਣੇ 'ਚ ਇਸ ਵੱਲ ਆ ਗਿਆ ਹੋਵੇ। ਉਸ ਤੋਂ ਪੁੱਛ-ਗਿੱਛ ਪੂਰੀ ਹੋਣ ਤੋਂ ਬਾਅਦ ਹੀ ਚੀਜ਼ਾਂ ਸਾਫ਼ ਹੋ ਸਕਣਗੀਆਂ।


author

DIsha

Content Editor

Related News