ਜੰਮੂ-ਕਸ਼ਮੀਰ ਦੇ ਚੰਗੇ ਦੋਸਤ ਹਨ ਚਿਦਾਂਬਰਮ : ਉਮਰ ਅਬਦੁੱਲਾ

Wednesday, Sep 16, 2020 - 03:30 PM (IST)

ਜੰਮੂ-ਕਸ਼ਮੀਰ ਦੇ ਚੰਗੇ ਦੋਸਤ ਹਨ ਚਿਦਾਂਬਰਮ : ਉਮਰ ਅਬਦੁੱਲਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੂੰ ਜਨਮ ਦਿਨ 'ਤੇ ਬੁੱਧਵਾਰ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਪ੍ਰਦੇਸ਼ ਦੇ ਲੋਕਾਂ ਦਾ ਚੰਗਾ ਦੋਸਤ ਦੱਸਿਆ। ਉਮਰ ਨੇ ਕਿਹਾ ਕਿ ਸ਼੍ਰੀ ਚਿਦਾਂਬਰਮ ਉਨ੍ਹਾਂ ਕੁਝ ਲੋਕਾਂ 'ਚ ਸ਼ਾਮਲ ਹਨ, ਜੋ ਸਰਕਾਰ 'ਚ ਰਹਿਣ ਜਾਂ ਬਾਹਰ ਪ੍ਰਦੇਸ਼ ਦੇ ਹਿੱਤ ਲਈ ਲਗਾਤਾਰ ਆਵਾਜ਼ ਚੁੱਕਦੇ ਰਹੇ, ਵਿਸ਼ੇਸ਼ ਕਰ ਕੇ 5 ਅਗਸਤ 2019 ਦੇ ਬਾਅਦ ਤੋਂ। ਨਾਲ ਹੀ ਉਨ੍ਹਾਂ ਨੇ (ਸ਼੍ਰੀ ਚਿਦਾਂਬਰਮ ਨੇ) ਜੰਮੂ-ਕਸ਼ਮੀਰ ਤੋਂ ਸੁਰੱਖਿਆ ਦਸਤਿਆਂ ਨੂੰ ਘੱਟ ਕਰਨ ਦੇ ਕਦਮ ਦਾ ਵੀ ਦਿਲੋਂ ਸਮਰਥਨ ਕੀਤਾ। 

PunjabKesariਉਮਰ ਨੇ ਟਵੀਟ ਕਰ ਕੇ ਕਿਹਾ,''ਚਿਦਾਂਬਰਮ ਸਾਹਿਬ ਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ। ਉਹ ਸਰਕਾਰ 'ਚ ਰਹਿਣ ਜਾਂ ਬਾਹਰ ਉਹ ਪ੍ਰਦੇਸ਼ ਦੇ ਲੋਕਾਂ ਦੇ ਚੰਗੇ ਦੋਸਤ ਰਹੇ। ਉਨ੍ਹਾਂ ਨੇ ਪ੍ਰਦੇਸ਼ ਤੋਂ ਸੁਰੱਖਆ ਦਸਤਿਆਂ ਨੂੰ ਘਟਾਉਣ ਦੇ ਕਦਮ ਦਾ ਵੀ ਦਿਲੋਂ ਸਮਰਥਨ ਕੀਤਾ।''


author

DIsha

Content Editor

Related News