ਕੰਟਰੋਲ ਰੇਖਾ ''ਤੇ ਸ਼ਹੀਦ ਹੋਏ ਕੁਲਦੀਪ ਜਾਧਵ ਦਾ 9 ਦਿਨ ਦੇ ਪੁੱਤ ਨੇ ਕੀਤਾ ਅੰਤਿਮ ਸੰਸਕਾਰ

11/25/2020 3:23:04 PM

ਨਾਸਿਕ- ਜੰਮੂ-ਕਸ਼ਮੀਰ 'ਚ ਪਿਛਲੇ ਦਿਨੀਂ 25 ਸਾਲਾ ਜਵਾਨ ਕੁਲਦੀਪ ਨੰਦਕਿਸ਼ੋਰ ਜਾਧਵ ਸ਼ਹੀਦ ਹੋ ਗਏ। ਰਾਜੌਰੀ ਜ਼ਿਲ੍ਹੇ 'ਚ ਡਿਊਟੀ 'ਤੇ ਤਾਇਨਾਤ ਜਾਧਵ ਉਸ ਸਮੇਂ ਸ਼ਹੀਦ ਹੋ ਗਏ, ਜਦੋਂ ਉਹ ਦੇਸ਼ ਦੀ ਸਰਹੱਦ ਦੀ ਰੱਖਿਆ ਕਰ ਰਹੇ ਸਨ। ਪਾਕਿਸਤਾਨ ਵਲੋਂ ਅਚਾਨਕ ਹੋਏ ਹਮਲੇ ਦਾ ਜਵਾਬ ਜਾਧਵ ਨੇ ਬਹਾਦਰੀ ਨਾਲ ਦਿੱਤਾ। ਉਹ ਮੋਰਚੇ 'ਤੇ ਡਟੇ ਰਹੇ ਪਰ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। ਸ਼ਨੀਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਉਸ ਸਮੇਂ ਪਹੁੰਚੀ ਸੀ, ਜਦੋਂ ਘਰ 'ਚ ਉਨਾਂ ਦੇ ਪੁੱਤ ਦੀ ਖੁਸ਼ੀ ਦਾ ਮਾਹੌਲ ਸੀ। ਸਿਪਾਹੀ ਜਾਧਵ ਦੇ ਮਾਸੂਮ ਪੁੱਤ ਨੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਇਸ ਤਸਵੀਰ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਇਹ ਵੀ ਪੜ੍ਹੋ : ਇਕ ਸਾਲ ਦੇ ਪੁੱਤ ਨੂੰ ਦਿੰਦਾ ਸੀ ਘੱਟ ਸੁਣਾਈ, ਮਾਂ ਨੇ ਕਤਲ ਕਰ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਪੁੱਤ ਨੂੰ ਦੇਖਣ ਦੀ ਆਖ਼ਰੀ ਇੱਛਾ ਨਹੀਂ ਹੋ ਸਕੀ ਪੂਰੀ
ਜਾਧਵ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਸਤਨਾ ਤਹਿਸੀਲ ਦੇ ਰਹਿਣ ਵਾਲੇ ਸਨ। ਐਤਵਾਰ ਨੂੰ ਜ਼ਿਲ੍ਹਾ ਆਰਮੀ ਅਫ਼ਸਰ ਵਲੋਂ ਉਨ੍ਹਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਗਈ। ਸੋਮਵਾਰ ਨੂੰ ਉਨ੍ਹਾਂ ਦੀ ਲਾਸ਼ ਕਰੀਬ 10 ਵਜੇ ਮੁੰਬਈ ਪਹੁੰਚੀ ਅਤੇ ਇੱਥੋਂ ਉਨ੍ਹਾਂ ਦੇ ਘਰ ਲਿਆਂਦੀ ਗਈ। ਮੰਗਲਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਸਿਪਾਹੀ ਜਾਧਵ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਅਤੇ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਵਾਲਿਆਂ ਦੀ ਭੀੜ ਮੌਜੂਦ ਸਨ। ਜਾਧਵ ਨੇ ਕੁਝ ਹੀ ਦਿਨ ਪਹਿਲਾਂ ਆਪਣੇ ਘਰ ਵਾਲਿਆਂ ਨਾਲ ਫੋਨ 'ਤੇ ਗੱਲ ਕੀਤੀ ਸੀ। ਉਨ੍ਹਾਂ ਦੇ ਘਰ ਮਾਤਾ-ਪਿਤਾ ਤੋਂ ਇਲਾਵਾ ਉਨ੍ਹਾਂ ਦਾ ਪੁੱਤ ਅਤੇ ਪਤਨੀ ਹਨ। ਰਾਜੌਰੀ 'ਚ ਕੰਟਰੋਲ ਰੇਖਾ 'ਤੇ ਤਾਇਨਾਤ ਜਾਧਵ ਨੇ ਆਪਣੇ ਘਰ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਆਪਣੇ ਨਵਜਾਤ ਪੁੱਤ ਨੂੰ ਦੇਖਣ ਲਈ ਘਰ ਆਉਣਗੇ। ਐਤਵਾਰ ਨੂੰ ਉਨ੍ਹਾਂ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਸਨ ਅਤੇ ਉਹ ਪਿੰਡ ਪਿੰਗਲਵਾੜੇ ਆਉਣ ਵਾਲੇ ਸਨ। ਉਨ੍ਹਾਂ ਦੀ ਆਖ਼ਰੀ ਇੱਛਾ ਸੀ ਕਿ ਉਹ ਇਕ ਵਾਰ ਆਪਣੇ ਪੁੱਤ ਨੂੰ ਦੇਖ ਸਕਣ ਪਰ ਇਹ ਪੂਰੀ ਨਹੀਂ ਹੋ ਸਕੀ। ਕੁਲਦੀਪ ਜਾਧਵ, 4 ਸਾਲ ਪਹਿਲਾਂ ਫ਼ੌਜ 'ਚ ਸ਼ਾਮਲ ਹੋਏ ਸਨ। ਜਾਧਵ 16 ਮਰਾਠਾ ਬਟਾਲੀਅਨ ਨਾਲ ਤਾਇਨਾਤ ਸਨ। ਉਨ੍ਹਾਂ ਦੇ 9 ਦਿਨ ਦੇ ਪੁੱਤ ਨੇ ਆਪਣੇ ਪਿਤਾ ਦਾ ਅੰਤਿਮ ਸੰਸਕਾਰ ਕੀਤਾ ਹੈ।

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ : 7 ਬੱਚਿਆਂ ਦੇ ਪਿਓ ਨੇ 10 ਸਾਲਾ ਬੱਚੀ ਨਾਲ ਕੀਤਾ ਜਬਰ ਜ਼ਿਨਾਹ


DIsha

Content Editor

Related News