ਜੰਮੂ-ਕਸ਼ਮੀਰ ਦੇ ਸੋਪੋਰ ''ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਗ੍ਰਿਫਤਾਰ

Wednesday, Jun 24, 2020 - 12:56 PM (IST)

ਜੰਮੂ-ਕਸ਼ਮੀਰ ਦੇ ਸੋਪੋਰ ''ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀ ਗ੍ਰਿਫਤਾਰ

ਬਾਰਾਮੂਲਾ- ਜੰਮੂ-ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਦਸਤਿਆਂ ਦੀ ਸਾਂਝੀ ਮੁਹਿੰਮ 'ਚ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਰਾਈਫਲਜ਼, ਜੰਮੂ-ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਜਵਾਨਾਂ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਤੋਂ ਬਾਅਦ ਸੋਪੋਰ ਦੇ ਅਥੋਰਾ, ਪੁਥਕਾਹ ਮੁਕਾਮ ਸਮੇਤ ਵੱਖ-ਵੱਖ ਥਾਂਵਾਂ 'ਤੇ ਤਲਾਸ਼ ਮੁਹਿੰਮ ਚਲਾਈ।

ਇਸ ਦੌਰਾਨ 4 ਅੱਤਵਾਦੀਆਂ- ਇਰਫਾਨ ਖਾਨ, ਕੈਸਰ ਰਹਿਮਾਨ, ਸੁਹੈਲ ਅਹਿਮਦ ਅਤੇ ਇਰਫਾਨ ਮੀਰ ਨੂੰ ਗ੍ਰਿਫਤਾਰ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀਆਂ ਨੇ ਕਬੂਲ ਕੀਤਾ ਹੈ ਕਿ ਉਹ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਹੇ ਸਨ ਅਤੇ ਕਈ ਗ੍ਰਨੇਡ ਅਤੇ ਹੋਰ ਤਰ੍ਹਾਂ ਦੇ ਹਮਲਿਆਂ 'ਚ ਸ਼ਾਮਲ ਰਹੇ ਹਨ।


author

DIsha

Content Editor

Related News