ਜੰਮੂ-ਕਸ਼ਮੀਰ ਲਈ ਬਾਗਵਾਨੀ ਖੇਤਰ ''ਚ ਵਿਕਾਸ ਦੀਆਂ ਵਿਆਪਕ ਸੰਭਾਵਨਾਂ : ਉੱਪ ਰਾਜਪਾਲ ਮਨੋਜ ਸਿਨਹਾ

Thursday, Oct 29, 2020 - 01:57 PM (IST)

ਜੰਮੂ-ਕਸ਼ਮੀਰ ਲਈ ਬਾਗਵਾਨੀ ਖੇਤਰ ''ਚ ਵਿਕਾਸ ਦੀਆਂ ਵਿਆਪਕ ਸੰਭਾਵਨਾਂ : ਉੱਪ ਰਾਜਪਾਲ ਮਨੋਜ ਸਿਨਹਾ

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਕਿਹਾ ਕਿ ਬਾਗਬਾਨੀ ਖੇਤਰ 'ਚ ਵਿਕਾਸ ਦੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਸ਼ਾਸਨ ਇਸ ਖੇਤਰ ਨਾਲ ਜੁੜੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ 'ਚ ਸੁਧਾਰ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਸਿਨਹਾ ਨੇ ਕਿਹਾ ਕਿ ਬਾਗਬਾਨੀ ਆਪਣੀ ਵੱਖਰੀ ਖੇਤੀ-ਜਲਵਾਯੂ ਵਿਭਿੰਨਤਾ ਕਰ ਕੇ ਜੰਮੂ-ਕਸ਼ਮੀਰ ਦੇ ਤਰਜੀਹ ਵਾਲੇ ਖੇਤਰਾਂ 'ਚੋਂ ਇਕ ਹੈ, ਜੋ ਇਸ ਵਿਭਿੰਨ ਖੇਤੀ ਲਈ ਆਦਰਸ਼ ਬਣਾਉਂਦਾ ਹੈ। ਉਨ੍ਹਾਂ ਨੇ ਕਿਹਾ,''ਬਾਗਬਾਨੀ ਖੇਤਰ 'ਚ ਵਾਧੇ ਦੀਆਂ ਅਥਾਹ ਸੰਭਾਵਨਾਵਾਂ ਹਨ।'' ਸਿਨਹਾ ਨੇ ਬਜ਼ਾਰ ਦਖਲਅੰਦਾਜ਼ੀ ਯੋਜਨਾ (ਐੱਮ.ਆਈ.ਐੱਸ.)- 2020 ਦੀ ਪੇਸ਼ਕਸ਼ ਤੋਂ ਬਾਅਦ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਉਨ੍ਹਾਂ ਸਾਰੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ 'ਚ ਸੁਧਾਰ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ, ਜੋ ਇਸ ਖੇਤਰ ਨਾਲ ਜੁੜੇ ਹਨ ਅਤੇ ਸੇਬ ਉਤਪਾਦਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣ 'ਚ ਯੋਗਦਾਨ ਦਿੰਦੇ ਹਨ।

ਇਹ ਵੀ ਪੜ੍ਹੋ : ਦੇਸ਼ 'ਚ ਕੋਵਿਡ-19 ਦੇ 49 ਹਜ਼ਾਰ ਤੋਂ ਵੱਧ ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 80 ਲੱਖ ਦੇ ਪਾਰ

ਉਨ੍ਹਾਂ ਨੇ ਕਿਹਾ ਕਿ ਐੱਮ.ਆਈ.ਐੱਸ. ਦਾ ਮਕਸਦ ਕੋਵਿਡ-19 ਮਹਾਮਾਰੀ ਤੋਂ ਪੈਦਾ ਅਜੀਬੋ-ਗਰੀਬ ਸਥਿਤੀ ਦੌਰਾਨ ਖੇਤਰ 'ਚ ਉਤਪਾਦਾਂ ਨੂੰ ਵੱਧ ਮੁੱਲ ਪ੍ਰਦਾਨ ਕਰ ਕੇ ਸਾਰੇ ਅੰਸ਼ਧਾਰਕਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ,''ਐੱਮ.ਆਈ.ਐੱਸ., ਸੇਬ ਉਤਪਾਦਕਾਂ ਲਈ ਇਕ ਵੱਡੀ ਰਾਹਤ ਹੈ। ਇਹ ਕਿਸੇ ਵੀ ਪ੍ਰਤੀਕੂਲ ਸਥਿਤੀ 'ਚ ਇਕ ਵਿਆਪਕ ਬੀਮਾ ਕਵਚ ਪ੍ਰਦਾਨ ਕਰੇਗੀ, ਇਸ ਤਰ੍ਹਾਂ ਸੇਬ ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰਨ 'ਚ ਮਦਦ ਕਰੇਗਾ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਮੰਤਰੀ ਮੰਡਲ ਨੇ ਵੀ ਸਹਿਕਾਰੀ ਸੰਸਥਾ ਨਾਫੇਡ ਨੂੰ 2500 ਕਰੋੜ ਰੁਪਏ ਦੀ ਸਰਕਾਰੀ ਗਾਰੰਟੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਹੈ। ਸਿਨਹਾ ਨੇ ਕਿਹਾ ਕਿ ਇਸ ਮੁਹਿੰਮ 'ਚ ਹੋਣ ਵਾਲੇ ਕਿਸੇ ਵੀ ਨੁਕਸਾਨ ਨੂੰ ਕੇਂਦਰ ਸਰਕਾਰ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦਰਮਿਆਨ ਬਰਾਬਰ-ਬਰਾਬਰ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੇਸ਼ ਦੇ ਹਰ ਨਾਗਰਿਕ ਨੂੰ ਮਿਲੇਗੀ ਕੋਰੋਨਾ ਦੀ ਵੈਕਸੀਨ, ਕੋਈ ਨਹੀਂ ਛੱਡਿਆ ਜਾਵੇਗਾ : PM ਮੋਦੀ


author

DIsha

Content Editor

Related News