ਜੰਮੂ-ਕਸ਼ਮੀਰ ''ਚ ਆਮ ਹੋ ਰਹੇ ਹਾਲਾਤ, 19 ਅਗਸਤ ਨੂੰ ਖੁੱਲ੍ਹਣਗੇ ਸਕੂਲ

08/16/2019 1:45:11 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਰਾਜ ਦੇ ਮੁੜ ਗਠਨ ਅਤੇ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਪ੍ਰਬੰਧਾਂ (ਧਾਰਾ 370) ਨੂੰ ਹਟਾਏ ਜਾਣ ਦੇ ਬਾਅਦ ਤੋਂ ਹੁਣ ਬਹਾਲੀ ਦਾ ਰਸਤਾ ਖੁੱਲ੍ਹਣ ਲੱਗਾ ਹੈ। ਖਬਰ ਅਨੁਸਾਰ ਰਾਜ ਪ੍ਰਸ਼ਾਸਨ ਨੇ ਪ੍ਰਦੇਸ਼ ਦੇ ਸਾਰੇ ਸਕੂਲਾਂ-ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਸੋਮਵਾਰ ਤੋਂ ਖੋਲ੍ਹਣ ਦਾ ਨਿਰਦੇਸ਼ ਜਾਰੀ ਕਰ ਦਿੱਤਾ ਹੈ। ਉੱਥੇ ਹੀ ਸੂਤਰਾਂ ਅਨੁਸਾਰ ਸਰਕਾਰੀ ਦਫ਼ਤਰ ਅਤੇ ਸਕੱਤਰੇਤ ਸ਼ੁੱਕਰਵਾਰ ਤੋਂ ਕੰਮਕਾਰ ਸ਼ੁਰੂ ਕਰ ਦੇਣਗੇ। 

ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਜ ਭਵਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਰਾਜਪਾਲ ਸੱਤਿਆਪਾਲ ਮਲਿਕ ਨੇ ਵੀਰਵਾਰ ਸ਼ਾਮ ਸੁਰੱਖਿਆ ਸਥਿਤੀ ਦੀ ਸਮੀਖਿਆ ਤੋਂ ਬਾਅਦ ਸਰਕਾਰੀ ਸਕੱਤਰੇਤ ਅਤੇ ਦਫ਼ਤਰਾਂ 'ਚ ਕੰਮਕਾਰ ਬਹਾਲ ਕੀਤੇ ਜਾਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਜੁਮੇ ਦੀ ਨਮਾਜ਼ ਦੌਰਾਨ ਹਾਲਾਤ 'ਤੇ ਨਜ਼ਰ ਰੱਖੇਗੀ ਅਤੇ ਇਸੇ ਆਧਾਰ 'ਤੇ ਆਮ ਲੋਕਾਂ ਲਈ ਵੀ ਪਾਬੰਦੀਆਂ 'ਚ ਢਿੱਲ ਦੇਣ 'ਤੇ ਵਿਚਾਰ ਕੀਤਾ ਜਾਵੇਗਾ। ਉੱਥੇ ਹੀ ਘਾਟੀ 'ਚ ਸਕੂਲ ਅਤੇ ਹੋਰ ਸਿੱਖਿਆ ਸੰਸਥਾਵਾਂ 19 ਅਗਸਤ ਤੋਂ ਖੁੱਲ੍ਹਣਗੀਆਂ।


DIsha

Content Editor

Related News