600 ਕਿਲੋਮੀਟਰ ਲੰਬਾ ਹਾਈਵੇਅ ਬਣਾਉਣ ਦੀ ਯੋਜਨਾ ਬਣਾ ਰਿਹੈ ਜੰਮੂ-ਕਸ਼ਮੀਰ ਪ੍ਰਸ਼ਾਸਨ
Saturday, Aug 08, 2020 - 06:35 PM (IST)
ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਪ੍ਰਸ਼ਾਸਨ ਸਰਹੱਦ ਨਾਲ ਲੱਗਦੇ ਇਲਾਕੇ ਵਿਚ 600 ਕਿਲੋਮੀਟਰ ਲੰਬੇ ਹਾਈਵੇਅ ਦਾ ਨਿਰਮਾਣ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜੋ ਘਾਟੀ ਦੇ ਸਾਰੇ ਪ੍ਰਮੁੱਖ ਸੈਰ-ਸਪਾਟਾ ਥਾਵਾਂ ਨੂੰ ਜੋੜੇਗਾ। ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਬੀ. ਵੀ. ਆਰ. ਸੁਬਰਮਣੀਅਮ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 8 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਹ ਹਾਈਵੇਅ ਗੁਲਮਰਗ ਨੂੰ ਲੱਦਾਖ ਦੇ ਕਾਰਗਿਲ ਅਤੇ ਦਰਾਸ ਨਾਲ ਜੋੜੇਗਾ। ਸੁਬਰਮਣੀਅਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ 600 ਕਿਲੋਮੀਟਰ ਲੰਬੀ ਸੜਕ ਬਣਾਉਣ ਦੀ ਯੋਜਨਾ 'ਤੇ ਕੰਮ ਕਰ ਰਹੇ ਹਾਂ, ਜੋ ਕਿ ਕੇਰਨ, ਗੁਰੇਜ ਅਤੇ ਮਾਛਿਲ ਵਰਗੇ ਆਕਰਸ਼ਕ ਨੂੰ ਸੈਰ-ਸਪਾਟਾ ਜੋੜੇਗੀ।
ਇਹ ਰੋਡ ਘਾਟੀ ਦੇ ਅਜਿਹੇ ਸੈਰ-ਸਪਾਟਾ ਵਾਲੀਆਂ ਥਾਵਾਂ ਨੂੰ ਜੋੜੇਗਾ, ਜਿੱਥੇ ਸੈਲਾਨੀ ਨਹੀਂ ਪਹੁੰਚ ਸਕਦੇ ਹਨ। ਇਸ ਨਾਲ ਸੈਲਾਨੀਆਂ ਨੂੰ ਉੱਥੇ ਪਹੁੰਚਣ 'ਚ ਮਦਦ ਮਿਲੇਗੀ। ਮੁੱਖ ਸਕੱਤਰ ਨੇ ਕਿਹਾ ਕਿ ਸੜਕ 'ਤੇ ਮੁੱਖ ਸੁਰੰਗ ਹੋਵੇਗੀ ਅਤੇ ਇਸ ਨਾਲ ਇਹ ਮੋਹਰੀ ਥਾਵਾਂ ਤੱਕ ਪਹੁੰਚ ਬਣਾਉਣ 'ਚ ਆਸਾਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਸੈਰ-ਸਪਾਟਾ ਥਾਂ ਗੁਲਮਰਗ ਦੀ ਤਰ੍ਹਾਂ ਸੈਲਾਨੀਆਂ ਦੇ ਆਕਰਸ਼ਣ ਦਾ ਕੇਂਦਰ ਬਣਨਗੇ।