ਹਿਰਾਸਤ ''ਚ ਰੱਖੇ 5 ਕਸ਼ਮੀਰੀ ਆਗੂ ਰਿਹਾਅ

12/31/2019 10:54:37 AM

ਸ਼੍ਰੀਨਗਰ— ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ 5 ਅਗਸਤ ਤੋਂ ਬਾਅਦ ਤੋਂ ਹਿਰਾਸਤ ਵਿਚ ਰੱਖੇ ਗਏ 5 ਸਿਆਸੀ ਆਗੂਆਂ ਨੂੰ ਸੋਮਵਾਰ ਨੂੰ ਰਿਹਾਅ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਇਹ ਚਾਰ ਆਗੂ ਨੈਸ਼ਨਲ ਕਾਨਫਰੰਸ ਤੇ ਪੀ. ਡੀ. ਪੀ. ਦੇ ਹਨ ਜਿਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿਚ ਰੱਖਿਆ ਗਿਆ ਸੀ। ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਕਤ ਆਗੂਆਂ ਵਿਚ ਨੈਕਾਂ ਦੇ ਇਸ਼ਪਾਕ ਜੱਬਰ, ਗੁਲਾਮ ਨਬੀ ਭੱਟ, ਪੀ. ਡੀ. ਪੀ. ਦੇ ਬਸ਼ੀਰ ਮੀਰ, ਜਹੂਰ ਮੀਰ ਤੇ ਯਾਸਿਰ ਰੇਸ਼ੀ ਸ਼ਾਮਲ ਹਨ। ਰੇਸ਼ੀ ਪੀ. ਡੀ. ਪੀ. ਦੇ ਬਾਗੀ ਆਗੂ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਤੱਤਕਾਲੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਖਿਲਾਫ ਬਗਾਵਤ ਕਰ ਦਿੱਤੀ।

ਦੱਸਣਯੋਗ ਹੈ ਕਿ 5 ਅਗਸਤ 2019 ਨੂੰ ਭਾਰਤੀ ਸੰਸਦ ਨੇ ਧਾਰਾ-370 ਨੂੰ ਰੱਦ ਕਰ ਦਿੱਤਾ ਸੀ, ਜਿਸ ਨਾਲ ਜੰਮੂ-ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਰਾਜ ਦਾ ਦਰਜਾ ਵੀ ਖਤਮ ਹੋ ਗਿਆ। ਜੰਮੂ-ਕਸ਼ਮੀਰ ਨੂੰ ਵੰਡ ਕੇ ਲੱਦਾਖ ਅਤੇ ਜੰਮੂ-ਕਸ਼ਮੀਰ ਨੂੰ 2 ਵੱਖ-ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ। ਇਨ੍ਹਾਂ 'ਚੋਂ ਜੰਮੂ-ਕਸ਼ਮੀਰ 'ਚ ਵਿਧਾਨ ਸਭਾ ਹੋਵੇਗੀ ਪਰ ਲੱਦਾਖ ਚੰਡੀਗੜ੍ਹ ਦੀ ਤਰਜ 'ਤੇ ਸਿੱਧੇ ਤੌਰ 'ਤੇ ਕੇਂਦਰ ਦੇ ਅਧੀਨ ਰਹੇਗਾ। ਧਾਰਾ-370 ਖਤਮ ਕੀਤੇ ਜਾਣ ਦੇ ਬਾਅਦ ਤੋਂ ਹੀ ਜੰਮੂ-ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਰਾਜ ਭਰ 'ਚ ਪ੍ਰਦਰਸ਼ਨਾਂ ਦੇ ਸ਼ੱਕ ਕਾਰਨ ਭਾਰੀ ਮਾਤਰਾ 'ਚ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਹੁਣ ਹੌਲੀ-ਹੌਲੀ ਇੰਟਰਨੈੱਟ ਸੇਵਾਵਾਂ ਸ਼ੁਰੂ ਕੀਤੀ ਜਾ ਰਹੀਆਂ ਹਨ ਅਤੇ 7 ਹਜ਼ਾਰ ਜਵਾਨਾਂ ਨੂੰ ਵਾਪਸ ਬੁਲਾਇਆ ਜਾ ਰਿਹਾ ਹੈ।


DIsha

Content Editor

Related News