ਜੰਮੂ ਕਸ਼ਮੀਰ : ਚੇਨਾਬ ਨਦੀ ''ਚ ਡਿੱਗੀ ਕਾਰ, ਇਕ ਹੀ ਪਰਿਵਾਰ ਦੇ 3 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ

Tuesday, Dec 20, 2022 - 04:39 PM (IST)

ਜੰਮੂ ਕਸ਼ਮੀਰ : ਚੇਨਾਬ ਨਦੀ ''ਚ ਡਿੱਗੀ ਕਾਰ, ਇਕ ਹੀ ਪਰਿਵਾਰ ਦੇ 3 ਲੋਕਾਂ ਦੇ ਡੁੱਬਣ ਦਾ ਖ਼ਦਸ਼ਾ

ਡੋਡਾ (ਭਾਸ਼ਾ)- ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਇਕ ਕਾਰ ਸੜਕ ਤੋਂ ਫਿਸਲ ਕੇ ਚੇਨਾਬ ਨਦੀ 'ਚ ਡਿੱਗ ਗਈ। ਇਸ ਹਾਦਸੇ 'ਚ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਡੁੱਬਣ ਦਾ ਖ਼ਦਸ਼ਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੁਲ ਡੋਡਾ ਕੋਲ ਗਡਸੂ 'ਚ ਬਟੋਟੇ-ਡੋਡਾ-ਕਿਸ਼ਤਵਾੜ ਰਾਜਮਾਰਗ 'ਤੇ ਸਵੇਰੇ 5 ਵਜੇ ਇਹ ਹਾਦਸਾ ਵਾਪਰਿਆ। 

ਡੋਡਾ ਦੇ ਸੀਨੀਅਰ ਪੁਲਸ ਸੁਪਰਡੈਂਟ ਅਬਦੁੱਲ ਕਊਮ ਨੇ ਕਿਹਾ ਕਿ ਵਾਹਨ 'ਚ ਭਦਰਵਾਹ ਵਾਸੀ ਮਨਜੀਤ ਸਿੰਘ, ਉਨ੍ਹਾਂ ਦੀ ਪਤਨੀ ਸੋਨੀਆ ਸਿੰਘ ਅਤੇ ਧੀ ਸੁਖਵਿੰਦਰ ਸਵਾਰ ਸਨ। ਪੁਲਸ, ਫ਼ੌਜ, ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.), ਚੇਨਾਬ ਬਚਾਅ ਕਰਮੀ ਅਤੇ ਸਥਾਨਕ ਸਵੈ-ਸੇਵੀ ਹਾਦਸੇ ਵਾਲੀ ਜਗ੍ਹਾ ਮੌਜੂਦ ਹਨ ਅਤੇ ਤਿੰਨਾਂ ਲੋਕਾਂ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਜਾਰੀ ਹੈ।


author

DIsha

Content Editor

Related News