ਨੌਸ਼ਹਿਰਾ ''ਚ ਪੁਲਸ ਨਾਲ ਭਿੜੇ ਪ੍ਰਦਰਸ਼ਨਕਾਰੀ, 30 ਲੋਕ ਜ਼ਖਮੀ

Sunday, Mar 25, 2018 - 01:05 AM (IST)

ਜੰਮੂ— ਨੌਸ਼ਹਿਰਾ ਕਸਬੇ ਨੂੰ ਜ਼ਿਲਾ ਬਣਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਸ਼ਨੀਵਾਰ ਪੁਲਸ ਨਾਲ ਝੜਪ ਹੋ ਗਈ ਅਤੇ ਇਸ ਦੌਰਾਨ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚ ਇਕ ਡਿਪਟੀ ਕਮਿਸ਼ਨਰ 10 ਪੁਲਸ ਵਾਲੇ ਵੀ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਦੌਰਾਨ ਪੁਲਸ 'ਤੇ ਪੱਥਰਬਾਜ਼ੀ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਲਾਠੀਚਾਰਜ ਕੀਤਾ ਅਤੇ ਆਂਸੂ ਗੈਸ ਦੇ ਗੋਲ ਛੱਡੇ। ਰਾਜੌਰੀ ਜਿਲੇ ਦੇ ਨੌਸ਼ਹਿਰਾ 'ਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਸਰਹੱਦੀ ਇਲਾਕਿਆਂ ਨੌਸ਼ਹਿਰਾਂ ਕਾਲਾਕੋਟੀ ਅਤੇ ਸੁੰਦਰਬਾਨੀ ਕਸਬਿਆਂ ਨੂੰ ਜ਼ਿਲਾ ਬਣਾਇਆ ਜਾਵੇ। 
ਜੰਮੂ-ਕਸ਼ਮੀਰ ਸਰਕਾਰ ਵਲੋਂ ਤਿੰਨਾਂ ਕਸਬਿਆਂ ਲਈ ਸ਼ੁੱਕਰਵਾਰ ਨੂੰ ਵਧੀਕ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਕੀਤੀ ਜਾਣ ਦੇ ਇਕ ਦਿਨ ਬਾਅਦ ਪ੍ਰਦਰਸ਼ਨ ਨੇ ਸ਼ਨੀਵਾਰ ਨੂੰ ਹਿਸੰਕ ਰੂਪ ਲੈ ਲਿਆ। ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀਆਂ ਨੇ ਨੌਸ਼ਹਿਰਾ ਕਸਬੇ 'ਚ ਇਕ ਰੈਲੀ ਕੱਢੀ। ਪੁਲਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਪੱਖਾਂ 'ਚ ਝੜਪ ਹੋ ਗਈ।
ਭੀੜ ਨੇ ਪੁਲਸਕਰਮਚਾਰੀਆਂ ਅਤੇ ਉਨ੍ਹਾਂ ਦੇ ਵਾਹਨਾਂ 'ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਹਲਕਾ ਬਲ ਪ੍ਰਯੋਗ ਕੀਤਾ। ਪੁਲਸ ਨੇ ਦੱਸਿਆ ਕਿ ਇਸ ਦੌਰਾਨ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ।  ਜ਼ਖਮੀਆਂ 'ਚ ਡਿਪਟੀ ਕਮਿਸ਼ਨਰ ਸ਼ਾਹਿਦ ਇਕਬਾਲ ਚੌਧਰੀ ਅਤੇ ਐਡੀਸ਼ਨਲ ਸੁਪਰਡੈਂਟ ਆਫ ਪੁਲਸ, ਦੋ ਪੁਲਸ ਡਿਪਟੀ ਸੁਪਰੀਟੈਂਡਟ, ਇਕ ਪੁਲਸ ਥਾਣਾ ਅਧਿਕਾਰੀ ਅਤੇ 2 ਸਬ-ਇੰਸਪੈਕਟਰ ਸ਼ਾਮਲ ਹਨ।


Related News