ਜੰਮੂ-ਕਸ਼ਮੀਰ: ਰਾਜੌਰੀ ’ਚ ਡੂੰਘੀ ਖੱਡ ’ਚ ਡਿੱਗੀ ਬੱਸ, 5 ਲੋਕਾਂ ਦੀ ਮੌਤ

Thursday, Sep 15, 2022 - 03:16 PM (IST)

ਜੰਮੂ-ਕਸ਼ਮੀਰ: ਰਾਜੌਰੀ ’ਚ ਡੂੰਘੀ ਖੱਡ ’ਚ ਡਿੱਗੀ ਬੱਸ, 5 ਲੋਕਾਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਅੱਜ ਯਾਨੀ ਕਿ ਵੀਰਵਾਰ ਨੂੰ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸੜਕ ਤੋਂ ਫਿਸਲ ਕੇ ਖੱਡ ’ਚ ਡਿੱਗ ਜਾਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 12 ਲੋਕ ਹੋਰ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੁਰਨਕੋਟ ਪੁੰਛ ਤੋਂ ਜੰਮੂ ਜਾ ਰਹੀ ਬੱਸ ਮੰਜਾਕੋਟ ਇਲਾਕੇ ਦੇ ਡੇਰੀ ਰੈਲੀਯੋਟ ’ਚ ਸੜਕ ਤੋਂ ਫਿਸਲ ਕੇ ਡੂੰਘੀ ਖੱਡ ’ਚ ਡਿੱਗ ਗਈ।

ਇਹ ਵੀ ਪੜ੍ਹੋ- ਜੰਮੂ ’ਚ ਮਿੰਨੀ ਬੱਸ ਹੋਈ ਹਾਦਸੇ ਦੀ ਸ਼ਿਕਾਰ, 11 ਲੋਕਾਂ ਦੀ ਮੌਤ, LG ਸਿਨਹਾ ਨੇ ਕੀਤਾ ਮੁਆਵਜ਼ੇ ਦਾ ਐਲਾਨ

ਓਧਰ ਮੰਜਾਕੋਟ ਤਹਿਸੀਲਦਾਰ ਜਾਵੇਦ ਚੌਧਰੀ ਨੇ ਦੱਸਿਆ ਕਿ ਰਾਜੌਰੀ ਜ਼ਿਲ੍ਹੇ ਦੇ ਭੀਮਬੇਰ ਗਲੀ ਨੇੜੇ ਅੱਜ ਸਵੇਰੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਡੂੰਘੀ ਖੱਡ ’ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ। ਸੁਰੱਖਿਆ ਫੋਰਸਾਂ ਅਤੇ ਸਥਾਨਕ ਵਾਸੀਆਂ ਨੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਸ਼ੁਰੂ ਕੀਤੀ ਹੈ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਹੀ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਇਕ ਮਿੰਨੀ ਬੱਸ ਹਾਦਸੇ ’ਚ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 28 ਲੋਕ ਜ਼ਖਮੀ ਹੋ ਗਏ ਸਨ।

ਇਹ ਵੀ ਪੜ੍ਹੋ- ਲਖੀਮਪੁਰ ਖੀਰੀ: ਸਕੀਆਂ ਭੈਣਾਂ ਦੇ ਕਤਲ ਮਾਮਲੇ ’ਚ 6 ਦੋਸ਼ੀ ਗ੍ਰਿਫ਼ਤਾਰ, ਪੁਲਸ ਨੇ ਕੀਤੇ ਵੱਡੇ ਖ਼ੁਲਾਸੇ


author

Tanu

Content Editor

Related News