ਜੰਮੂ-ਕਸ਼ਮੀਰ : ਘਾਟੀ ''ਚ ਅਗਲੇ 48 ਘੰਟੇ ''ਚ ਸ਼ੁਰੂ ਹੋਵੇਗਾ ਬ੍ਰਾਡਬੈਂਡ ਇੰਟਰਨੈੱਟ
Tuesday, Jan 14, 2020 - 11:18 PM (IST)
ਸ਼੍ਰੀਨਗਰ — ਜੰਮੂ ਕਸ਼ਮੀਰ 'ਚ ਅਗਲੇ 48 ਘੰਟੇ 'ਚ ਬ੍ਰਾਡਬੈਂਡ ਇੰਟਰਨੈੱਟ ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਹਿਲਾਂ ਮੱਧ ਕਸ਼ਮੀਰ 'ਚ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਦੇ ਅਗਲੇ ਦਿਨ ਉੱਤਰ ਕਸ਼ਮੀਰ, ਫਿਰ ਦੱਖਣੀ ਕਸ਼ਮੀਰ 'ਚ ਬ੍ਰਾਡਬੈਂਡ ਸੇਵਾਵਾਂ ਸ਼ੁਰੂ ਹੋਣਗੀਆਂ। ਦੱਸਣਯੋਗ ਹੈ ਕਿ ਸੋਮਵਾਰ ਨੂੰ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੰਮੂ ਕਸ਼ਮੀਰ 'ਚ ਜਾਰੀ ਪਾਬੰਦੀਆਂ ਨੂੰ ਲੈ ਕੇ ਸਮੀਖਿਆ ਕਰਨ ਦਾ ਨਿਰਦੇਸ਼ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਨੇ 5 ਅਗਸਤ ਨੂੰ ਧਾਰਾ 370 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ 'ਚ ਹਰ ਤਰ੍ਹਾਂ ਦੇ ਇੰਟਰਨੈੱਟ ਅਤੇ ਫੋਨ ਸੇਵਾਵਾਂ ਨੂੰ ਬੰਦ ਕਰ ਦਿੱਤਾ ਸੀ।
