ਜੰਮੂ-ਕਸ਼ਮੀਰ: ਅੱਤਵਾਦੀਆਂ ਦੇ ਮਦਦਗਾਰਾਂ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ
Sunday, Jun 06, 2021 - 04:13 PM (IST)
ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਰਾਸ਼ਟਰੀ ਹਾਈਵੇਅ ਤੋਂ ਪੁਲਸ ਨੇ ਅੱਤਵਾਦੀਆਂ ਦੋ ਦੋ ਮਦਦਗਾਰਾਂ ਨੂੰ ਗਿ੍ਰਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੋ ਏਕੇ56 ਰਾਈਫਲਜ਼, 10 ਪਿਸਤੌਲਾਂ ਅਤੇ 9 ਗ੍ਰਨੇਡ ਸਮੇਤ ਭਾਰੀ ਮਾਤਰਾ ਵਿਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਖ਼ੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ 280 ਕਿਲੋਮੀਟਰ ਲੰਬੇ ਸ਼੍ਰੀਨਗਰ-ਜੰਮੂ ਰਾਸ਼ਟਰੀ ਹਾਈਵੇਅ ਦੇ ਕਾਜੀਗੁੰਡ ਵਿਚ ਲੋਵਰਮੁੰਡਾ ਕੋਲ ਜਾਂਚ ਚੌਕੀ ਸਥਾਪਤ ਕੀਤੀ।
ਪੁਲਸ ਨੇ ਜਾਂਚ ਚੌਕੀ ’ਤੇ ਕਸ਼ਮੀਰ ਦੇ ਇਕ ਟਿੱਪਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪੁਲਸ ਨੂੰ ਉਸ ’ਚੋਂ ਦੋ ਏਕੇ56 ਰਾਈਫਲਜ਼, 8 ਏ.ਕੇ. ਮੈਗਜ਼ੀਨ, 10 ਐੱਮ. ਐੱਮ. ਪਿਸਤੌਲ ਮੈਗਜ਼ੀਨ, ਗ੍ਰਨੇਡ ਬਰਾਮਦ ਹੋਏ। ਉਨ੍ਹਾਂ ਨੇ ਕਿਹਾ ਕਿ ਵਾਹਨ ਚਾਲਕ ਦੀ ਪਹਿਚਾਣ ਜਾਹਿਦ ਨਵੀ ਅਤੇ ਇਕ ਹੋਰ ਵਿਅਕਤੀ ਮਹਿਰਾਜੁਦੀਨ ਡਾਰ ਦੇ ਰੂਪ ਵਿਚ ਹੋਈ ਹੈ। ਦੋਵੇਂ ਪੁਲਵਾਮਾ ਦੇ ਸਮਬੋਰਾ ਕਾਕਾਪੋਰਾ ਵਾਸੀ ਹਨ, ਜਿਨ੍ਹਾਂ ਨੂੰ ਪੁਲਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਅੱਤਵਾਦੀਆਂ ਦੇ ਸਹਿਯੋਗੀ ਜਾਂ ਫਿਰ ਮਦਦਗਾਰ ਹਨ। ਉਨ੍ਹਾਂ ਨੇ ਕਿਹਾ ਕਿ ਕਾਜੀਗੁੰਡ ਪੁਲਸ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।