ਜੰਮੂ-ਕਸ਼ਮੀਰ ''ਚ 3 ਨਸ਼ਾ ਤਸਕਰ ਗ੍ਰਿਫਤਾਰ

Tuesday, Jan 23, 2018 - 08:43 PM (IST)

ਜੰਮੂ-ਕਸ਼ਮੀਰ ''ਚ 3 ਨਸ਼ਾ ਤਸਕਰ ਗ੍ਰਿਫਤਾਰ

ਜੰਮੂ— ਇਥੇ ਦੇ ਸ਼੍ਰੀਨਗਰ ਅਤੇ ਬਾਰਾਮੂਲਾ ਜਿਲ੍ਹਿਆਂ 'ਚੋਂ ਅੱਜ ਵੱਖ- ਵੱਖ ਮਾਮਲਿਆਂ 'ਚ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ 'ਚੋਂ ਇਕ ਤਸਕਰ ਦੀ ਉਮਰ 80 ਸਾਲ ਦੱਸੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਕ 80 ਸਾਲਾ ਅਬਦੁਲ ਖਾਲਿਕ ਖਾਨ ਨੂੰ ਬਾਰਾਮੂਲਾ ਜਿਲੇ ਦੇ ਤਾਂਗਮਾਰਗ ਇਲਾਕੇ ਤੋਂ ਅੱਜ ਗ੍ਰਿਫਤਾਰ ਕੀਤਾ ਗਿਆ ਹੈ। ਖਾਨ ਕੋਲੋਂ 322 ਗ੍ਰਾਮ ਭੰਗ ਬਰਾਮਦ ਕੀਤੀ ਗਈ ਹੈ, ਉਹ ਕਥਿਤ ਤੌਰ 'ਤੇ ਤਾਂਗਮਾਰਗ ਇਲਾਕੇ ਦੇ ਕੁਨਜੇਰ 'ਚ ਨੌਜਵਾਨਾਂ ਨੂੰ ਨਸ਼ਾ ਮੁਹੱਈਆ ਕਰਵਾਉਂਦਾ ਸੀ। ਉਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਇਕ ਹੋਰ ਮਾਮਲੇ 'ਚ ਪੁਲਸ ਨੇ 2 ਤਸਕਰਾਂ ਨੂੰ ਫੜ੍ਹਿਆ ਹੈ, ਜਿਨ੍ਹਾਂ ਕੋਲੋਂ ਪਾਬੰਦੀਸ਼ੁਦਾ ਸਮਾਨ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਆਰਿਫ ਅਹਿਮਦ ਮੀਰ ਅਤੇ ਵਸੀਮ ਅਹਿਮਦ ਡਾਰ ਨੂੰ ਸ਼੍ਰੀਨਗਰ ਦੇ ਲਾਲ ਬਾਜ਼ਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ ਕੋਡਿਨ ਫਾਸਫੇਟ ਦੀਆਂ 28 ਬੋਤਲਾਂ ਬਰਾਮਦ ਕੀਤੀਆਂ ਗਈਆਂ। 
 


Related News