ਜੰਮੂ-ਕਸ਼ਮੀਰ : ਫੌਜ ਨੇ ਮੁਕਾਬਲੇ ''ਚ ਢੇਰ ਕੀਤੇ 3 ਅੱਤਵਾਦੀ, 5 ਨੂੰ ਘੇਰਿਆ

Saturday, Sep 15, 2018 - 08:42 AM (IST)

ਜੰਮੂ-ਕਸ਼ਮੀਰ(ਏਜੰਸੀ)— ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਸ਼ੁੱਕਰਵਾਰ ਦੇਰ ਰਾਤ ਤੋਂ ਜਾਰੀ ਮੁਕਾਬਲੇ 'ਚ ਫੌਜ ਨੂੰ ਵੱਡੀ ਕਾਮਯਾਬੀ ਹੱਥ ਲੱਗੀ ਹੈ। ਕਾਜੀਗੁੰਡ ਦੇ ਕੋਲ ਚੌਗਾਮ 'ਚ ਹੋਈ ਝੜਪ 'ਚ ਫੌਜ ਨੇ ਪੁਲਸ ਨਾਲ ਮਿਲ ਕੇ 3 ਅੱਤਵਾਦੀਆਂ ਨੂੰ ਮਾਰ ਦਿੱਤਾ। ਰਾਜ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅਜੇ ਵੀ 5 ਅੱਤਵਾਦੀਆਂ ਨੂੰ ਘੇਰਿਆ ਹੋਇਆ ਹੈ। ਇੱਥੇ ਦੱਸ ਦਈਏ ਕਿ ਸ਼ੁੱਕਰਵਾਰ ਦੀ ਰਾਤ ਨੂੰ ਤਕਰੀਬਨ ਇਕ ਵਜੇ ਫੌਜ ਦੀ ਅੱਤਵਾਦੀਆਂ ਨਾਲ ਝੜਪ ਹੋ ਗਈ ਸੀ। 
ਜਾਣਕਾਰੀ ਮੁਤਾਬਕ ਫੌਜ ਨੂੰ ਰਾਤ ਦੇ ਤਕਰੀਬਨ ਸਾਢੇ 11 ਵਜੇ ਪਤਾ ਲੱਗਾ ਕਿ ਚੌਗਾਮ 'ਚ ਕੁੱਝ ਅੱਤਵਾਦੀ ਲੁਕੇ ਹੋਏ ਹਨ। ਇਸ ਦੇ ਬਾਅਦ ਫੌਜ ਅਤੇ ਪੁਲਸ ਦੇ ਸਾਂਝੇ ਦਸਤੇ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਫੌਜ ਨੇ ਅੱਤਵਾਦੀਆਂ ਦੇ ਲੁਕੇ ਹੋਣ ਦੇ ਸ਼ੱਕ 'ਚ ਕੁੱਝ ਰਾਊਂਡ ਫਾਇਰ ਵੀ ਕੀਤੇ। ਇਸ ਦੇ ਜਵਾਬ 'ਚ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।


Related News