ਜੰਮੂ ''ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 168 ਰੋਹਿੰਗਿਆ ਨੂੰ ਭੇਜਿਆ ਗਿਆ ਜੇਲ੍ਹ

Sunday, Mar 07, 2021 - 02:38 PM (IST)

ਜੰਮੂ ''ਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ 168 ਰੋਹਿੰਗਿਆ ਨੂੰ ਭੇਜਿਆ ਗਿਆ ਜੇਲ੍ਹ

ਜੰਮੂ- ਜੰਮੂ 'ਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ 168 ਰੋਹਿੰਗਿਆ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਸ਼ਨੀਵਾਰ ਨੂੰ ਇਕ ਮੁਹਿੰਮ ਚਲਾ ਕੇ ਇੱਥੇ ਰਹਿ ਰਹੇ ਰੋਹਿੰਗਿਆਦੇ ਬਾਇਓਮੈਟ੍ਰਿਕ ਅਤੇ ਹੋਰ ਵੇਰਵੇ ਇਕੱਠੇ ਕੀਤੇ ਸਨ। ਅਧਿਕਾਰਤ ਦਸਤਾਵੇਜ਼ ਦੇ ਬਿਨਾਂ ਸ਼ਹਿਰ 'ਚ ਰਹਿ ਰਹੇ ਵਿਦੇਸ਼ੀਆਂ ਦੀ ਪਛਾਣ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ।

ਇਹ ਵੀ ਪੜ੍ਹੋ : ਜੰਮੂ: ਅੱਤਵਾਦੀਆਂ ਦਾ ਸਾਹਮਣਾ ਕਰਣ ਲਈ ਅੱਗੇ ਆ ਰਹੀਆਂ ਹਨ ਜੰਮੂ-ਕਸ਼ਮੀਰ ਦੀਆਂ ਧੀਆਂ

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਘੱਟੋ-ਘੱਟ 168 ਗੈਰ-ਕਾਨੂੰਨੀ ਪ੍ਰਵਾਸੀ ਰੋਹਿੰਗਿਆਵਾਂ ਨੂੰ ਹੀਰਾਨਗਰ ਜੇਲ੍ਹ ਭੇਜਿਆ ਗਿਆ ਹੈ।'' ਉਨ੍ਹਾਂ ਨੇ ਕਿਹਾ ਕਿ ਮਿਆਂਮਾਰ ਤੋਂ ਆਏ ਰੋਹਿੰਗਿਆ ਮੁਸਲਮਾਨਾਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ, ਇੱਥੇ ਐੱਮ.ਏ.ਐੱਮ. ਸਟੇਡੀਅਮ 'ਚ ਸਖ਼ਤ ਸੁਰੱਖਿਆ ਵਿਚਾਲੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਦੇਸ਼ੀਆਂ ਦਾ ਵੈਰੀਫਿਕੇਸ਼ਨ ਕਰਨ ਲਈ ਪ੍ਰਕਿਰਿਆ ਜਾਰੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਰੋਹਿੰਗਿਆ ਮੁਸਲਮਾਨਾਂ ਅਤੇ ਬੰਗਲਾਦੇਸ਼ੀ ਨਾਗਰਿਕਾਂ ਸਮੇਤ 13,700 ਵਿਦੇਸ਼ੀ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ 'ਚ ਰਹਿ ਰਹੇ ਹਨ, ਜਿੱਥੇ 2008 ਤੋਂ 2016 ਵਿਚਾਲੇ ਇਨ੍ਹਾਂ ਦੀ ਜਨਸੰਖਿਆ 'ਚ 6 ਹਜ਼ਾਰ ਤੋਂ ਵੱਧ ਦਾ ਵਾਧਾ ਹੋਇਆ।

ਇਹ ਵੀ ਪੜ੍ਹੋ : ਭਾਰਤੀ ਫੌਜ ਦੀ ਖਾਸ ਮੁਹਿੰਮ, ਸ਼੍ਰੀਨਗਰ 'ਚ ਵਿਦਿਆਰਥੀਆਂ ਲਈ ‘ਸੁਪਰ 30' ਦੀ ਕਲਾਸ ਸ਼ੁਰੂ


author

DIsha

Content Editor

Related News