ਰਾਜੌਰੀ 'ਚ ਸ਼ਹੀਦ ਹੋਏ ਨੀਲਮ ਦੀ ਧੀ ਦੇ ਦਿਲ ਵਲੂੰਧਰਣੇ ਬੋਲ- 'ਪਾਪਾ ਪਲੀਜ਼ ਵਾਪਸ ਆ ਜਾਓ, ਤੁਸੀਂ ਉਠ ਕਿਉਂ ਨਹੀ ਰਹੇ'

05/07/2023 5:54:32 PM

ਜੰਮੂ- ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੰਘਣੇ ਜੰਗਲਾਂ ਵਾਲੇ ਕੰਡੀ ਖੇਤਰ 'ਚ ਅੱਤਵਾਦੀਆਂ ਵਲੋਂ ਕੀਤੇ ਗਏ IED ਧਮਾਕੇ 'ਚ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਅਤੇ ਮੇਜਰ ਰੈਂਕ ਦਾ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ। ਸ਼ਹੀਦ ਜਵਾਨਾਂ ਵਿਚ ਜੰਮੂ ਜ਼ਿਲ੍ਹੇ ਦੇ ਦਲਪਤ ਚੱਕ ਦੇ ਵਾਸੀ ਨੀਲਮ ਸਿੰਘ ਚਿਬ ਵੀ ਸ਼ਾਮਲ ਸਨ। ਸ਼ਹੀਦ ਦੀ ਮ੍ਰਿਤਕ ਦੇਹ ਘਰ ਭੇਜੀ ਗਈ ਅਤੇ ਇਸ ਦੌਰਾਨ ਨੀਲਮ ਸਿੰਘ ਅਮਰ ਰਹੇ ਦੇ ਨਾਅਰੇ ਲੱਗੇ। ਪੁੱਤਰ ਦੀ ਸ਼ਹਾਦਤ ਦੀ ਸੂਚਨਾ ਮਿਲਣ ਮਗਰੋਂ ਪਿੰਡ ਵਿਚ ਮਾਤਮ ਪਸਰ ਗਿਆ। ਸ਼ਹੀਦ ਦਾ ਚਿਨਾਬ ਦਰਿਆ ਕੰਢੇ ਅੰਤਿਮ ਸੰਸਕਾਰ ਕੀਤਾ ਗਿਆ। 

ਇਹ ਵੀ ਪੜ੍ਹੋ- J&K: ਰਾਜ਼ੌਰੀ 'ਚ 5 ਜਵਾਨ ਸ਼ਹੀਦ, ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਹੋਇਆ ਵੱਡਾ ਧਮਾਕਾ

PunjabKesari

ਇਸ ਦੌਰਾਨ ਸ਼ਹੀਦ ਨੀਲਮ ਦੀ ਧੀ ਪਵਨਾ ਆਪਣੇ ਪਿਤਾ ਦੇ ਚਿਹਰੇ ਨੂੰ ਛੂਹਣ ਲਈ ਹੱਥ ਫੈਲਾਉਂਦੇ ਹੋਏ ਰੋ ਪਈ ਅਤੇ ਆਖਣ ਲੱਗੀ, 'ਤੁਸੀਂ ਉਠ ਕਿਉਂ ਨਹੀਂ ਰਹੇ? ਮੈਨੂੰ ਕੁਝ ਨਹੀਂ ਚਾਹੀਦਾ ਪਾਪਾ। ਪਲੀਜ਼ ਵਾਪਸ ਆ ਜਾਓ।' ਪਵਨਾ ਦੇ ਪਿਤਾ ਨੀਲਮ ਉਸ ਦੇ ਸਾਹਮਣੇ ਇਕ ਤਾਬੂਤ 'ਚ ਲੇਟੇ ਹੋਏ ਸਨ। ਪਵਨਾ ਦੇ ਬੋਲਾਂ ਕਾਰਨ ਹਰ ਇਕ ਦਾ ਦਿਲ ਪਸੀਜਿਆ ਗਿਆ। ਕੋਲ ਖੜ੍ਹੀ ਪਵਨਾ ਦੀ ਮਾਂ ਵੰਦਨਾ ਆਪਣੇ ਪਤੀ ਦੇ ਚਿਹਰੇ ਨੂੰ ਲਗਾਤਾਰ ਵੇਖ ਰਹੀ ਸੀ। ਉਸ ਨੂੰ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ ਕਿ ਉਸ ਦੇ ਪਤੀ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਨੀਲਮ ਦਾ 7 ਸਾਲਾ ਪੁੱਤਰ ਅੰਕਿਤ ਵੀ ਗੁੰਮ-ਸੁੰਨ ਹੋ ਕੇ ਵੇਖਦਾ ਰਿਹਾ। ਨੀਲਮ ਦੇ ਪਿਤਾ ਹਰਦੇਵ ਨੇ ਰੋਂਦੇ ਹੋਏ ਕਿਹਾ ਕਿ ਮੇਰਾ ਪੁੱਤਰ ਬਹਾਦਰ ਫ਼ੌਜੀ ਸੀ, ਮੈਨੂੰ ਉਸ ਦੀ ਸ਼ਹਾਦਤ 'ਤੇ ਮਾਣ ਹੈ।

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ; 5 ਲੋਕਾਂ ਦੀ ਮੌਤ, ਮਚੀ ਚੀਕ ਪੁਕਾਰ

PunjabKesari

ਜਿਵੇਂ ਹੀ ਨੀਲਮ ਦੀ ਮ੍ਰਿਤਕ ਦੇਹ ਤਿਰੰਗੇ ਵਿਚ ਲਿਪਟੇ ਤਾਬੂਤ 'ਚ ਦਲਪਤ-ਚੱਕ ਕ੍ਰਿਪਾਲਪੁਰ ਪਿੰਡ ਪਹੁੰਚੀ ਤਾਂ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਨਿਕਲ ਆਏ ਪਰ ਉਨ੍ਹਾਂ ਦੇ ਚਿਹਰੇ 'ਤੇ ਸ਼ਹੀਦ ਦੇ ਬਲੀਦਾਨ ਤੋਂ ਮਾਣ ਸਾਫ਼ ਵਿਖਾਈ ਦਿੱਤਾ। ਸੈਂਕੜੇ ਦੀ ਗਿਣਤੀ 'ਚ ਲੋਕ ਧਰਤੀ ਦੇ ਵੀਰ ਸਪੂਤ ਦੀ ਇਕ ਝਲਕ ਪਾਉਣ ਦੀ ਕੋਸ਼ਿਸ਼ ਕਰਦਾ ਦਿੱਸਿਆ।

PunjabKesari

ਸ਼ਹੀਦ ਦੀ ਮ੍ਰਿਤਕ ਦੇਹ ਨੂੰ ਜੰਮੂ ਸਥਿਤ ਹਵਾਈ ਫ਼ੌਜ ਸਟੇਸ਼ਨ ਤੋਂ ਇਕ ਕਾਫ਼ਲੇ ਵਿਚ ਲਿਆਂਦਾ ਗਿਆ, ਜਿੱਥੇ ਉਪ ਰਾਜਪਾਲ ਮਨੋਜ ਸਿਨਹਾ ਅਤੇ ਫ਼ੌਜ ਦੀ ਉੱਤਰੀ ਕੋਰ ਦੇ ਕਮਾਂਡਰ  ਲੈਫਟੀਨੈਂਟ ਜਨਰਲ ਉਪੇਂਦਰ ਦ੍ਰਿਵੇਦੀ, ਫ਼ੌਜ, ਪੁਲਸ ਅਤੇ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਸ਼ਹੀਦ ਜਵਾਨ ਨੂੰ ਫੁੱਲ ਭੇਟ ਕੀਤੇ।

 ਇਹ ਵੀ ਪੜ੍ਹੋ- 'ਮਾਂ, ਮੈਂ ਜਲਦ ਹੀ ਮਿਸ਼ਨ ਫ਼ਤਿਹ ਕਰਕੇ ਪਰਤਾਂਗਾ...' ਰੁਆ ਦੇਣਗੇ ਰਾਜੌਰੀ 'ਚ ਸ਼ਹੀਦ ਹੋਏ ਪ੍ਰਮੋਦ ਦੇ ਆਖ਼ਰੀ ਸ਼ਬਦ

PunjabKesari


Tanu

Content Editor

Related News