ਮਾਤਾ ਵੈਸ਼ਨੋ ਦੇਵੀ ਦਰਬਾਰ ਨੇੜੇ ਪਹਾੜੀਆਂ ’ਤੇ ਲੱਗੀ ਅੱਗ ਕਟੜਾ ਹੈਲੀਪੈਡ ਨੇੜੇ ਪਹੁੰਚੀ, ਹਵਾਈ ਫ਼ੌਜ ਬੁਲਾਈ

Monday, May 16, 2022 - 12:31 PM (IST)

ਮਾਤਾ ਵੈਸ਼ਨੋ ਦੇਵੀ ਦਰਬਾਰ ਨੇੜੇ ਪਹਾੜੀਆਂ ’ਤੇ ਲੱਗੀ ਅੱਗ ਕਟੜਾ ਹੈਲੀਪੈਡ ਨੇੜੇ ਪਹੁੰਚੀ, ਹਵਾਈ ਫ਼ੌਜ ਬੁਲਾਈ

ਜੰਮੂ- ਅੱਤ ਦੀ ਪੈ ਰਹੀ ਗਰਮੀ ਕਾਰਨ ਜੰਮੂ ਡਿਵੀਜ਼ਨ ਦੇ ਜੰਗਲ ਅੱਗ ਦੀ ਲਪੇਟ ’ਚ ਆ ਗਏ ਹਨ। ਮਾਤਾ ਵੈਸ਼ਨੋ ਦੇਵੀ ਦਰਬਾਰ ਤ੍ਰਿਕੁਟਾ ਪਹਾੜੀਆਂ ਦੇ ਜੰਗਲੀ ਖੇਤਰ ’ਚ ਦੇਰ ਸ਼ਾਮ ਭੜਕੀ ਅੱਗ ਬੇਕਾਬੂ ਹੋ ਚੁੱਕੀ ਹੈ। ਦੱਸ ਦੇਈਏ ਕਿ ਤ੍ਰਿਕੁਟਾ ਪਹਾੜੀਆਂ ’ਤੇ ਮਾਤਾ ਵੈਸ਼ਨੋ ਦੇਵੀ ਦਾ ਭਵਨ ਵੀ ਹੈ। ਅੱਗ ਦਾ ਦਾਇਰਾ ਕਟੜਾ ਹੈਲੀਪੈਡ ਤੋਂ 400 ਮੀਟਰ ਦੀ ਦੂਰੀ ’ਤੇ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਕਟੜਾ ਹੈਲੀਪੈਡ ਤੋਂ ਚਾਰੋਂ ਹੈਲੀਕਾਪਟਰ ਮਾਤਾ ਵੈਸ਼ਨੋ ਦੇਵੀ ਦੇ ਹੈਲੀਪੈਡ ’ਚ ਸ਼ਿਫਟ ਕਰ ਦਿੱਤੇ ਹਨ। 

ਹਾਲਾਂਕਿ ਯਾਤਰਾ ’ਤੇ ਅੱਗ ਦਾ ਕੋਈ ਅਸਰ ਨਹੀਂ ਪਿਆ ਹੈ।ਅੱਗ ਬੁਝਾਉਣ ਲਈ ਹਵਾਈ ਫ਼ੌਜ ਦੀ ਮਦਦ ਲਈ ਜਾ ਰਹੀ ਹੈ। ਰਾਤ ਸਮੇਂ ਹੈਲੀਕਾਪਟਰ ਜ਼ਰੀਏ ਅੱਗ ਪ੍ਰਭਾਵਿਤ ਖੇਤਰ ਦਾ ਮੁਆਇਨਾ ਕੀਤਾ ਗਿਆ। ਹਵਾਈ ਫ਼ੌਜ ਨੇ ਸੋਮਵਾਰ ਯਾਨੀ ਕਿ ਅੱਜ ਅੱਗ ਬੁਝਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ 600 ਤੋਂ ਵੱਧ ਜੰਗਲਾਤ ਵਿਭਾਗ, ਜੰਗਲ ਸੁਰੱਖਿਆ ਬਲ, ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ, ਆਫ਼ਤ ਪ੍ਰਬੰਧਨ ਦਲ, ਜੰਗਲ ਵਿਭਾਗ ਅਤੇ ਫਾਇਰ ਬ੍ਰਿਗੇਡ ਕਰਮੀ ਅੱਗ ਬੁਝਾਉਣ ’ਚ ਜੁੱਟੇ ਹਨ। 

ਯਾਤਰਾ ਮਾਰਗ ਤੋਂ ਕਰੀਬ ਡੇਢ ਕਿਲੋਮੀਟਰ ਦੀ ਦੂਰੀ ’ਤੇ ਅੱਗ ਭੜਕੀ ਹੈ। ਜੰਗਲ ’ਚ ਦੇਵਦਾਰ ਦੇ ਦਰੱਖ਼ਤ ਵੱਧ ਹਨ। ਸ਼ਰਾਈਨ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅੱਗ ਦੇ ਵੱਧਦੇ ਦਾਇਰੇ ’ਤੇ ਨਜ਼ਰ ਰੱਖੇ ਹੋਏ ਹਨ। ਓਧਰ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਦੱਸਿਆ ਕਿ ਅੱਗ ’ਤੇ ਛੇਤੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਗ ਕਿੰਨਾਂ ਕਾਰਨਾਂ ਤੋਂ ਲੱਗੀ ਹੈ, ਇਸ ਦੀ ਜਾਂਚ ਜਾਰੀ ਹੈ। 


author

Tanu

Content Editor

Related News