ਜੰਮੂ-ਕਸ਼ਮੀਰ: ਭਾਰੀ ਮੀਂਹ ਤੋਂ ਬਾਅਦ ਪਲਕ ਝਪਕਦੇ ਹੀ ਢਹਿ-ਢੇਰੀ ਹੋਇਆ ਪੁਲ

Wednesday, Aug 26, 2020 - 06:27 PM (IST)

ਜੰਮੂ-ਕਸ਼ਮੀਰ: ਭਾਰੀ ਮੀਂਹ ਤੋਂ ਬਾਅਦ ਪਲਕ ਝਪਕਦੇ ਹੀ ਢਹਿ-ਢੇਰੀ ਹੋਇਆ ਪੁਲ

ਸ਼੍ਰੀਨਗਰ— ਦੇਸ਼ ਦੇ ਜ਼ਿਆਦਾਤਰ ਸੂਬਿਆਂ 'ਚ ਇਸ ਸਮੇਂ ਭਾਰੀ ਮੀਂਹ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਮਹਾਰਾਸ਼ਟਰ, ਓਡੀਸ਼ਾ, ਗੁਜਰਾਤ ਤੋਂ ਬਾਅਦ ਹੁਣ ਜੰਮੂ-ਕਸ਼ਮੀਰ 'ਚ ਵੀ ਭਾਰੀ ਮੀਂਹ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਬੁੱਧਵਾਰ ਨੂੰ ਜੰਮੂ ਦੇ ਗਾਡੀਗੜ੍ਹ ਖੇਤਰ 'ਚ ਇਕ ਪੁਲ ਦਾ ਹਿੱਸਾ ਪੱਤਿਆਂ ਵਾਂਗ ਢਹਿ-ਢੇਰੀ ਹੋ ਗਿਆ। ਪੁਲ ਦੇ ਟੁੱਟ ਜਾਣ ਨਾਲ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। 


ਇਕ ਨਿਊਜ਼ ਏਜੰਸੀ ਨੇ ਇਸ ਪੂਰੀ ਘਟਨਾ ਦਾ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਪੁਲ ਪਲਕ ਝਪਕਦੇ ਹੀ ਪੂਰੀ ਤਰ੍ਹਾਂ ਪਾਣੀ ਵਿਚ ਮਿਲ ਗਿਆ। ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਪੁਲ 'ਤੇ ਕੋਈ ਗੱਡੀ ਜਾਂ ਸ਼ਖਸ ਮੌਜੂਦ ਨਹੀਂ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੇਸ਼ ਵਿਚ ਹੋ ਰਹੇ ਸੜਕ ਅਤੇ ਪੁਲ ਨਿਰਮਾਣ ਦੇ ਕੰਮਾਂ 'ਤੇ ਸਵਾਲ ਚੁੱਕ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ 'ਚ ਮੋਹਲੇਧਾਰ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਮਲਬੇ ਹੇਠਾਂ ਦੱਬਣ ਕਾਰਨ 3 ਲੋਕਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ: ਕਸ਼ਮੀਰ 'ਚ ਮੋਹਲੇਧਾਰ ਮੀਂਹ ਕਾਰਨ ਜ਼ਮੀਨ ਖਿੱਸਕੀ, ਮਲਬੇ ਹੇਠ ਦੱਬਣ ਨਾਲ ਤਿੰਨ ਲੋਕਾਂ ਦੀ ਮੌਤ


author

Tanu

Content Editor

Related News