ਜਾਮੀਆ ਦੀ VC ਨੇ ਕਿਹਾ- ਪੁਲਸ ਨੇ ਬਿਨਾਂ ਪੁੱਛੇ ਕੈਂਪਸ 'ਚ ਦਾਖਲ ਹੋ ਕੀਤੀ ਭੰਨ-ਤੋੜ, FIR ਕਰਵਾਵਾਂਗੇ

12/16/2019 2:26:25 PM

ਨਵੀਂ ਦਿੱਲੀ— ਦਿੱਲੀ ਦੀ ਯੂਨੀਵਰਸਿਟੀ ਜਾਮੀਆ ਮਿਲੀਆ ਇਸਲਾਮੀਆ 'ਚ ਪੁਲਸ ਕਾਰਵਾਈ ਅਤੇ ਪ੍ਰਦਰਸ਼ਨ 'ਤੇ ਵੀ.ਸੀ. (ਵਾਈਸ ਚਾਂਸਲਰ) ਡਾਕਟਰ ਨਜਮਾ ਅਖਤਰ ਨੇ ਅਫਸੋਸ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ 'ਤੇ ਜੋ ਕਾਰਵਾਈ ਹੋਈ ਹੈ, ਇਸ ਤੋਂ ਅਸੀਂ ਦੁਖੀ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਅਫਵਾਹ 'ਤੇ ਧਿਆਨ ਨਾ ਦੇਣ। ਅਗਨੀਕਾਂਡ ਦੀ ਘਟਨਾ 'ਚ ਵਿਦਿਆਰਥੀਆਂ ਦੇ ਸ਼ਾਮਲ ਹੋਣ ਤੋਂ ਵੀ ਵੀ.ਸੀ. ਨੇ ਇਨਕਾਰ ਕੀਤਾ।

ਨੁਕਸਾਨ ਦੀ ਭਰਪਾਈ ਕਿਵੇਂ ਹੋਵੇਗੀ
ਯੂਨੀਵਰਸਿਟੀ 'ਚ ਪੁਲਸ ਕਾਰਵਾਈ ਵਿਰੁੱਧ ਸ਼ਿਕਾਇਤ ਕਰਨ ਦੀ ਗੱਲ ਵੀ.ਸੀ. ਪ੍ਰੋਫੈਸਰ ਅਖਤਰ ਨੇ ਕਹੀ। ਉਨ੍ਹਾਂ ਨੇ ਕਿਹਾ,''ਸਾਡੀ ਯੂਨੀਵਰਸਿਟੀ ਦਾ ਬਹੁਤ ਨੁਕਸਾਨ ਹੋਇਆ ਹੈ, ਇਸ ਦੀ ਭਰਪਾਈ ਕਿਵੇਂ ਹੋਵੇਗੀ? ਇਸ ਦੇ ਨਾਲ ਹੀ ਜੋ ਸਾਡੇ ਬੱਚਿਆਂ ਦਾ ਭਾਵਨਾਤਮਕ ਨੁਕਸਾਨ ਹੋਇਆ ਹੈ, ਉਨ੍ਹਾਂ ਨਾਲ ਹਿੰਸਾ ਹੋਈ ਹੈ, ਅਸੀਂ ਉਸ ਲਈ ਬਹੁਤ ਚਿੰਤਤ ਹੈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਬਿਨਾਂ ਮਨਜ਼ੂਰੀ ਯੂਨੀਵਰਸਿਟੀ 'ਚ ਦਾਖਲ ਹੋ ਕੇ ਭੰਨ-ਤੋੜ ਕੀਤੀ। ਲਾਇਬਰੇਰੀ 'ਚ ਬੈਠੇ ਵਿਦਿਆਰਥੀਆਂ 'ਤੇ ਲਾਠੀਆਂ ਚਲਾਈਆਂ। ਇਸ 'ਚ 200 ਵਿਦਿਆਰਥੀ ਜ਼ਖਮੀ ਹੋਏ ਹਨ। ਅਸੀਂ ਉਨ੍ਹਾਂ ਵਿਰੁੱਧ ਐੱਫ.ਆਈ.ਆਰ. ਦਰਜ ਕਰਵਾਵਾਂਗੇ।

ਬੱਚੇ ਦੀ ਮੌਤ ਅਫਵਾਹ
ਯੂਨੀਵਰਸਿਟੀ ਦੀ ਵੀ.ਸੀ. ਨੇ ਕਿਹਾ,''ਅਜਿਹੀਆਂ ਘਟਨਾਵਾਂ ਹੁੰਦੀਆਂ ਤਾਂ ਅਫ਼ਵਾਹ ਵੀ ਉੱਡਦੀ ਹੈ। ਹੁਣ ਇਕ ਅਫਵਾਹ ਹੈ ਕਿ ਇਕ ਬੱਚੇ ਦੀ ਮੌਤ ਹੋ ਗਈ ਹੈ। ਇਸ ਤਰ੍ਹਾਂ ਦੀਆਂ ਖਬਰਾਂ 'ਤੇ ਯਕੀਨ ਨਾ ਕਰੋ। ਸਾਡੇ ਬੱਚਿਆਂ ਨੂੰ ਪੁਲਸ ਆਪਣੇ ਨਾਲ ਕੱਲ ਲੈ ਕੇ ਗਈ ਸੀ, ਸਾਡਾ ਪੂਰਾ ਸਟਾਫ਼ ਕੱਲ ਰਾਤ ਭਰ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ 'ਚ ਲੱਗਾ ਸੀ। ਸਾਡੇ ਕੋਲ ਬਿਆਨ ਜਾਰੀ ਕਰਨ ਲਈ ਸਮਾਂ ਨਹੀਂ ਸੀ। ਸਾਰੇ ਜ਼ਖਮੀਆਂ ਵਿਦਿਆਰਥੀਆਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦੀ ਆਪਣੇ ਮਾਤਾ-ਪਿਤਾ ਨਾਲ ਗੱਲ ਕਰਵਾਈ ਗਈ ਹੈ। ਜ਼ਿਆਦਾਤਰ ਵਿਦਿਆਰਥੀ ਹਨ ਪਰ ਕੁਝ ਬਾਹਰ ਦੇ ਵੀ ਬੱਚੇ ਹਨ, ਉਨ੍ਹਾਂ ਨੂੰ ਵੀ ਛੁਡਾਇਆ ਗਿਆ। ਭਾਵੇਂ ਹੀ ਸਾਡੀ ਯੂਨੀਵਰਸਿਟੀ ਦੇ ਬੱਚੇ ਨਹੀਂ ਹਨ ਪਰ ਕਿਸੇ ਦੇ ਤਾਂ ਬੱਚੇ ਹਨ।

ਯੂਨੀਵਰਸਿਟੀ ਦੀ ਅਕਸ ਖਰਾਬ ਕਰਨ ਦੀ ਕੋਸ਼ਿਸ਼
ਵੀ.ਸੀ. ਨੇ ਕਿਹਾ ਕਿ ਜਾਮੀਆ ਦੀ ਗਿਣਤੀ ਦੇਸ਼ ਦੀਆਂ ਸਭ ਤੋਂ ਮਸ਼ਹੂਰ ਯੂਨੀਵਰਸਿਟੀਆਂ 'ਚ ਹੁੰਦੀ ਹੈ। ਉਨ੍ਹਾਂ ਨੇ ਕਿਹਾ,''ਦੇਸ਼ ਭਰ ਦੇ ਕਈ ਹਿੱਸਿਆਂ ਤੋਂ ਬੱਚੇ ਇੱਥੇ ਪੜ੍ਹਨ ਲਈ ਆਉਂਦੇ ਹਨ। ਜ਼ਬਰਨ ਜਾਮੀਆ ਦਾ ਨਾਂ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਾਡੀ ਯੂਨੀਵਰਸਿਟੀ ਦੀ ਅਕਸ ਖਰਾਬ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਸੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਨ ਦੀ ਮੰਗ ਕਰਦੇ ਹਾਂ।''


DIsha

Content Editor

Related News