ਦਿੱਲੀ ਦੰਗਿਆਂ ਦੀ ਸਾਜ਼ਿਸ਼ ਦਾ ਮਾਮਲਾ, ਜਾਮੀਆ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫਤਾਰ

Thursday, May 21, 2020 - 07:52 PM (IST)

ਦਿੱਲੀ ਦੰਗਿਆਂ ਦੀ ਸਾਜ਼ਿਸ਼ ਦਾ ਮਾਮਲਾ, ਜਾਮੀਆ ਯੂਨੀਵਰਸਿਟੀ ਦਾ ਵਿਦਿਆਰਥੀ ਗ੍ਰਿਫਤਾਰ

ਨਵੀਂ ਦਿੱਲੀ (ਏ. ਐੱਨ. ਆਈ.)— ਦਿੱਲੀ ਦੰਗਿਆਂ ਦੀ ਸਾਜਿਸ਼ 'ਚ ਦਿੱਲੀ ਪੁਲਸ ਨੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਆਸਿਫ ਤਨਹਾ ਨੂੰ ਗ੍ਰਿਫਤਾਰ ਕੀਤਾ ਹੈ। ਆਸਿਫ ਤਨਹਾ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਰੋਕਥਾਮ ਕਾਨੂੰਨ (ਯੂ. ਏ. ਪੀ. ਏ.) ਦੇ ਤਹਿਤ ਕਾਰਵਾਈ ਹੋਈ ਹੈ। ਇਸ 'ਚ ਕਠੋਰ ਸਜ਼ਾ ਦਾ ਪ੍ਰਬੰਧ ਹੈ। ਆਸਿਫ ਤਨਹਾ ਜਾਮੀਆ ਨੂੰ ਆਡੀਸ਼ਨ ਕਮੇਟੀ ਦਾ ਅਹਿਮ ਮੈਂਬਰ ਵੀ ਹੈ ਤੇ ਉਹ ਵਿਦਿਆਰਥੀ ਇਸਲਾਮਿਕ ਆਰਗੇਨਾਈਜੇਸ਼ਨ ਦਾ ਸਰਗਰਮ ਮੈਂਬਰ ਹੈ। ਇਸ ਤੋਂ ਇਲਾਵਾ ਸਪੈਸ਼ਲ ਸੈੱਲ ਨੇ ਦੰਗਿਆਂ ਦੇ ਦੋਸ਼ 'ਚ ਚਾਂਦ ਬਾਗ ਇਲਾਕੇ ਤੋਂ ਵੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਤੋਂ ਪੁੱਛਗਿੱਛ ਜਾਰੀ ਹੈ।


author

Gurdeep Singh

Content Editor

Related News