ਆਈ.ਸੀ.ਯੂ. 'ਚ ਹੈ ਲੋਕਤੰਤਰ : ਕਮਲ ਹਸਨ

Tuesday, Dec 17, 2019 - 04:59 PM (IST)

ਆਈ.ਸੀ.ਯੂ. 'ਚ ਹੈ ਲੋਕਤੰਤਰ : ਕਮਲ ਹਸਨ

ਚੇਨਈ— ਰਾਜਧਾਨੀ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ 'ਚ ਹੋਈ ਹਿੰਸਾ ਦੇਸ਼ ਦੇ ਕਈ ਹਿੱਸਿਆਂ 'ਚ ਪਹੁੰਚ ਗਈ ਹੈ। ਨਾਗਰਿਕਤਾ ਸੋਧ ਕਾਨੂੰਨ 'ਤੇ ਹੋਏ ਇਸ ਹੰਗਾਮੇ 'ਤੇ ਐਕਟਰ ਤੋਂ ਨੇਤਾ ਬਣੇ ਮੱਕਲ ਨਿਧੀ ਮਯੱਮ ਪ੍ਰਧਾਨ ਕਮਲ ਹਸਨ ਨੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਲੋਕਤੰਤਰ ਆਈ.ਸੀ.ਯੂ. 'ਚ ਹੈ ਅਤੇ ਉਹ ਇਸ ਕਾਨੂੰਨ ਵਿਰੁੱਧ ਆਪਣੀ ਲੜਾਈ ਕਾਨੂੰਨੀ ਤਰੀਕੇ ਨਾਲ ਅੱਗੇ ਵਧਾਉਣਗੇ।

ਹਸਨ ਨੇ ਪੁਲਸ ਐਕਸ਼ਨ ਦਾ ਕੀਤਾ ਵਿਰੋਧ
ਚੇਨਈ 'ਚ ਆਯੋਜਿਤ ਪ੍ਰੈੱਸ ਕਾਨਫਰੰਸ 'ਚ ਹਸਨ ਨੇ ਜਾਮੀਆ 'ਚ ਹੋਈ ਹਿੰਸਾ 'ਤੇ ਬੋਲਦੇ ਹੋਏ ਪੁਲਸ ਐਕਸ਼ਨ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਵਿਦਿਆਰਥੀ ਯੂਨੀਵਰਸਿਟੀ 'ਚ ਸਿਰਫ਼ ਪੜ੍ਹਨ ਨਹੀਂ ਜਾਂਦੇ ਹਨ। ਉਨ੍ਹਾਂ ਨੇ ਕਿਹਾ,''ਨੌਜਵਾਨਾਂ ਨੂੰ ਉਨ੍ਹਾਂ ਲੋਕਾਂ ਤੋਂ ਜ਼ਰੂਰ ਸਵਾਲ ਕਰਨਾ ਚਾਹੀਦਾ, ਜੋ ਸੱਤਾ 'ਚ ਬੈਠੇ ਹਨ। ਜੇਕਰ ਉਨ੍ਹਾਂ ਦੇ ਸਵਾਲਾਂ ਨੂੰ ਦਬਾਇਆ ਜਾਂਦਾ ਹੈ ਤਾਂ ਇਹ ਲੋਕਤੰਤਰ ਨੂੰ ਖਤਰੇ 'ਚ ਪਾਉਂਦਾ ਹੈ।''

ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਚਿੰਤਾ ਹੁੰਦੀ ਹੈ
ਹਸਨ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਚਿੰਤਾ ਹੁੰਦੀ ਹੈ, ਇਹ ਇਕ ਚਿਤਾਵਨੀ ਦੀ ਤਰ੍ਹਾਂ ਹੁੰਦੀ ਹੈ ਅਤੇ ਅਜਿਹੀ ਘਟਨਾਵਾਂ ਹੁੰਦੀਆਂ ਹੀ ਜਾਂਦੀਆਂ ਹਨ। ਹਸਨ ਨੇ ਕਿਹਾ,''ਤੁਹਾਨੂੰ ਉਨ੍ਹਾਂ ਲਈ ਆਵਾਜ਼ ਚੁੱਕਣ ਲਈ ਵਿਦਿਆਰਥੀ ਹੋਣ ਦੀ ਜ਼ਰੂਰਤ ਨਹੀਂ ਹੈ। ਮੈਂ ਇਸ ਸੋਸਾਇਟੀ 'ਚ ਇਕ ਪਰਮਾਨੈਂਟ ਵਿਦਿਆਰਥੀ ਹਾਂ।'' ਨਾਗਰਿਕਤਾ ਸੋਧ ਕਾਨੂੰਨ 'ਤੇ ਉਨ੍ਹਾਂ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਪਾਰਟੀ ਜਾਂ ਰਾਜ ਤੋਂ ਵੱਖ ਹੈ। ਇਹ ਇਕ ਰਾਸ਼ਟਰੀ ਮੁੱਦਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਸਹੀ ਰਸਤੇ 'ਤੇ ਅਤੇ ਸਹੀ ਤਰੀਕੇ ਨਾਲ ਜਾਰੀ ਰਹੇਗੀ। ਉਹ ਕਾਨੂੰਨੀ ਤਰੀਕੇ ਨਾਲ ਇਸ ਨੂੰ ਅੱਗੇ ਵਧਾਉਣਗੇ।


author

DIsha

Content Editor

Related News