ਹਰਿਆਣਾ ਦੇ ਜਲੇਬੀ ਬਾਬਾ ਨੂੰ 14 ਸਾਲ ਦੀ ਕੈਦ, ਨਸ਼ੀਲੀ ਚਾਹ ਪਿਆ ਕੇ 120 ਔਰਤਾਂ ਨਾਲ ਕੀਤਾ ਰੇਪ
Wednesday, Jan 11, 2023 - 10:16 AM (IST)
ਫਤਿਹਾਬਾਦ (ਮਦਾਨ)- ਹਰਿਆਣਾ ਦੇ ਫਤਿਹਾਬਾਦ 'ਚ ਨਸ਼ੀਲੀ ਚਾਹ ਪਿਆ ਕੇ 120 ਔਰਤਾਂ ਨਾਲ ਜਬਰ-ਜ਼ਿਨਾਹ ਕਰਨ ਵਾਲੇ ਬਦਨਾਮ ਜਲੇਬੀ ਬਾਬਾ ਉਰਫ਼ ਅਮਰਪੁਰੀ ਨੂੰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਲਵੰਤ ਸਿੰਘ ਦੀ ਅਦਾਲਤ ਨੇ 14 ਸਾਲ ਕੈਦ ਅਤੇ 35,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਬਾਬਾ ਝਾੜ-ਫੂਕ ਦੀ ਆੜ ਵਿਚ ਔਰਤਾਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ।
ਇਹ ਵੀ ਪੜ੍ਹੋ : ਹਰਿਆਣਾ : ਕੇਕ ਲੈਣ ਦੇ ਬਹਾਨੇ ਘਰ 'ਚ ਵੜੇ ਲੁਟੇਰੇ, ਕੀਤਾ ਡਾਕਟਰ ਦਾ ਕਤਲ
ਸਿਟੀ ਟੋਹਾਨਾ ਥਾਣਾ ਦੇ ਤਤਕਾਲੀਨ ਇੰਸਪੈਕਟਰ ਪ੍ਰਦੀਪ ਕੁਮਾਰ ਦੀ ਸ਼ਿਕਾਇਤ ’ਤੇ ਉਕਤ ਬਾਬਾ ਖ਼ਿਲਾਫ਼ 19 ਜੁਲਾਈ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੂੰ ਮੁਖਬਿਰ ਨੇ ਉਕਤ ਬਾਬਾ ਦੀ ਅਸ਼ਲੀਲ ਵੀਡੀਓ ਦਿਖਾਉਂਦੇ ਹੋਏ ਦੱਸਿਆ ਕਿ ਇਹ ਧਰਮ ਦੀ ਆੜ ਵਿਚ ਔਰਤਾਂ ਦਾ ਸਰੀਰਕ ਸ਼ੋਸ਼ਣ ਕਰ ਕੇ ਉਨ੍ਹਾਂ ਨੂੰ ਬਲੈਕਮੇਲ ਕਰਦਾ ਹੈ। ਇਸ ’ਤੇ ਪੁਲਸ ਨੇ ਦੋਸ਼ੀ ਬਾਬਾ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬਾਬਾ ਦੇ ਡੇਰੇ ਦੀ ਤਲਾਸ਼ੀ ਦੌਰਾਨ ਉਥੇ ਤਾਂਤਰਿਕ ਵਿੱਦਿਆ ਦਾ ਸਾਮਾਨ ਅਤੇ ਔਰਤਾਂ ਦੇ ਨਾਲ ਇਤਰਾਜ਼ਯੋਗ ਸਥਿਤੀ ਵਿਚ ਕਈ ਵੀਡੀਓ ਬਰਾਮਦ ਹੋਈਆਂ। ਇਸ ਤੋਂ ਬਾਅਦ ਕਈ ਔਰਤਾਂ ਨੇ ਉਕਤ ਬਾਬਾ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਉਕਤ ਬਾਬਾ ਮੂਲ ਰੂਪ ਵਿਚ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਹੈ ਅਤੇ ਲਗਭਗ 20 ਸਾਲ ਪਹਿਲਾਂ ਟੋਹਾਨਾ ਵਿਚ ਆ ਕੇ ਇਸ ਨੇ ਜਲੇਬੀ ਦੀ ਰੇਹੜੀ ਲਾ ਲਈ। ਬਾਬਾ ਬਣਨ ਤੋਂ ਬਾਅਦ ਟੋਹਾਨਾ ਵਿਚ ਇਕ ਮਕਾਨ ਲੈ ਕੇ ਉਸ ਨੂੰ ਡੇਰੇ ਦੀ ਸ਼ਕਲ ਦੇ ਦਿੱਤੀ, ਜਿਸ ਤੋਂ ਬਾਅਦ ਇਹ ਜਲੇਬੀ ਬਾਬਾ ਦੇ ਨਾਂ ਨਾਲ ਪ੍ਰਸਿੱਧ ਹੋਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ