ਜਲੰਧਰ ਦੇ ਸ਼ਰਧਾਲੂ ਨੇ ਕੇਦਾਰਨਾਥ ਮੰਦਰ ਨੂੰ ਅਰਪਿਤ ਕੀਤੇ 56 ਕਿਲੋ ਚਾਂਦੀ ਵਾਲੇ ਦਰਵਾਜ਼ੇ

10/3/2019 9:33:24 PM

ਰੁਦਰਪ੍ਰਯਾਗ, (ਪ੍ਰਦੀਪ ਸੇਮਵਾਲ)— 11ਵੇਂ ਜੋਤੀਲਿੰਗ ਸ਼੍ਰੀ ਕੇਦਾਰਨਾਥ ਧਾਮ ਦੀ ਮੁੜ ਉਸਾਰੀ ਪਿੱਛੋਂ ਹੁਣ ਮੰਦਰ ਦੇ ਮੁੱਖ ਦਰਵਾਜ਼ੇ ਚਾਂਦੀ ਦੇ ਹੋ ਗਏ ਹਨ। ਹੁਣ ਤੱਕ ਇਹ ਲੱਕੜ ਦੇ ਹੀ ਸਨ। ਬਾਬਾ ਕੇਦਾਰਨਾਥ ਦੇ ਇਕ ਭਗਤ ਤੇ ਜਲੰਧਰ ਵਾਸੀ ਵਪਾਰੀ ਗਗਨ ਭਾਸਕਰ ਨੇ ਮੰਦਰ ਨੂੰ ਚਾਂਦੀ ਦੇ ਇਹ ਦਰਵਾਜ਼ੇ ਦਾਨ ਕੀਤੇ ਹਨ। ਇਨ੍ਹਾਂ ਨੂੰ ਮੁੱਖ ਦਰਵਾਜ਼ਿਆਂ ਦੀ ਥਾਂ 'ਤੇ ਲਾਇਆ ਗਿਆ ਹੈ। ਕੇਦਾਰਨਾਥ ਮੰਦਰ 'ਚ ਦਾਖਲ ਹੋਣ ਲਈ ਹੁਣ ਇਨ੍ਹਾਂ ਦਰਵਾਜ਼ਿਆਂ ਰਾਹੀਂ ਹੋ ਕੇ ਸ਼ਰਧਾਲੂ ਜਾਣਗੇ। ਇਨ੍ਹਾਂ ਦਰਵਾਜ਼ਿਆਂ 'ਤੇ 'ਓਮ ਨਮੋ ਸ਼ਿਵਾਏ' ਲਿਖਿਆ ਹੋਇਆ ਹੈ।
ਮੰਦਰ ਦੀ ਕਮੇਟੀ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਉਕਤ ਸ਼ਰਧਾਲੂ ਨੇ ਲਗਭਗ 28 ਲੱਖ ਰੁਪਏ ਦੀ ਰਕਮ ਖਰਚ ਕਰ ਕੇ 56 ਕਿਲੋ ਤੋਂ ਵੱਧ ਭਾਰ ਵਾਲੇ ਉਕਤ ਦਰਵਾਜ਼ੇ ਬਣਾਏ ਹਨ।
ਇਸ ਯਾਤਰਾ ਕਾਲ ਦੇ ਮੁੱਢਲੇ ਦੌਰ ਵਿਚ ਇਕ ਸ਼ਰਧਾਲੂ ਨੇ ਧਾਮ ਵਿਚ ਚਾਂਦੀ ਦੇ ਦਰਵਾਜ਼ੇ ਲਾਉਣ ਦੀ ਇੱਛਾ ਪ੍ਰਗਟ ਕੀਤੀ ਸੀ। ਉਸ ਤੋਂ ਬਾਅਦ ਮੰਦਰ ਦੀ ਕਮੇਟੀ ਦੇ ਮੁਖੀ ਅਤੇ ਹੋਰਨਾਂ ਮੈਂਬਰਾਂ ਦੀ ਪ੍ਰਵਾਨਗੀ ਪਿੱਛੋਂ ਦਰਵਾਜ਼ੇ ਤਿਆਰ ਕਰਨ ਦਾ ਕੰਮ ਸ਼ੁਰੂ ਹੋਇਆ। ਮੰਦਰ ਦੇ ਮੁੱਖ ਗੇਟ 'ਤੇ ਪੁਰਾਣੇ ਦਰਵਾਜ਼ਿਆਂ ਦੀ ਥਾਂ ਨਵੇਂ ਚਾਂਦੀ ਦੇ ਦਰਵਾਜ਼ੇ ਸਥਾਪਿਤ ਕਰ ਦਿੱਤੇ ਗਏ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

Edited By KamalJeet Singh