ਜਲ ਜੀਵਨ ਮਿਸ਼ਨ ਤਹਿਤ 11 ਕਰੋੜ ''ਨਲ ਕੁਨੈਕਸ਼ਨ'' ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ

Wednesday, Jan 25, 2023 - 01:37 PM (IST)

ਜਲ ਜੀਵਨ ਮਿਸ਼ਨ ਤਹਿਤ 11 ਕਰੋੜ ''ਨਲ ਕੁਨੈਕਸ਼ਨ'' ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਮੁਹੱਈਆ ਕਰਵਾਉਣ ਨੂੰ 'ਵੱਡੀ ਪ੍ਰਾਪਤੀ' ਦੱਸਿਆ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਦੇ ਲੋਕਾਂ ਨੂੰ ਪਾਈਪ ਰਾਹੀਂ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਮੀਨ 'ਤੇ ਕੀਤੇ ਜਾ ਰਹੇ ਕੰਮ ਨੂੰ ਦਰਸਾਉਂਦਾ ਹੈ ਕਿ ਕਿੰਨਾ ਕੰਮ ਕੀਤਾ ਗਿਆ ਹੈ। ਮਿਸ਼ਨ ਦਾ ਉਦੇਸ਼ ਔਰਤਾਂ ਅਤੇ ਬੱਚਿਆਂ 'ਤੇ ਵਿਸ਼ੇਸ਼ ਧਿਆਨ ਦੇਣ ਦੇ ਨਾਲ ਹੀ 2024 ਤੱਕ ਘਰਾਂ ਨੂੰ ਟੂਟੀ ਦੇ ਪਾਣੀ ਦੀ ਸਪਲਾਈ ਪ੍ਰਦਾਨ ਕਰਨਾ ਹੈ।

ਇਕ ਟਵੀਟ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇਹ ਇਕ ਵੱਡੀ ਪ੍ਰਾਪਤੀ, ਇਹ ਦਰਸਾਉਂਦੀ ਹੈ ਕਿ ਭਾਰਤ ਦੇ ਲੋਕਾਂ ਨੂੰ 'ਹਰ ਘਰ ਜਲ' ਨੂੰ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ 'ਤੇ ਕਿੰਨਾ ਕੰਮ ਕੀਤਾ ਗਿਆ ਹੈ। ਇਸ ਉਪਰਾਲੇ ਤੋਂ ਲਾਭ ਉਠਾਉਣ ਵਾਲੇ ਸਾਰੇ ਲੋਕਾਂ ਨੂੰ ਵਧਾਈ। ਇਸ ਮਿਸ਼ਨ ਨੂੰ ਸਫਲ ਬਣਾਉਣ ਲਈ ਜ਼ਮੀਨ 'ਤੇ ਕੰਮ ਕਰਨ ਵਾਲਿਆਂ ਨੂੰ ਸ਼ੁਭਕਾਮਨਾਵਾਂ। ਪ੍ਰਧਾਨ ਮੰਤਰੀ ਨੇ ਇਹ ਗੱਲ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਖੀ।

PunjabKesari

ਸ਼ੇਖਾਵਤ ਨੇ ਕਿਹਾ ਕਿ 11 ਕਰੋੜ ਨਲ ਕੁਨੈਕਸ਼ਨ! ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਅੰਦੇਸ਼ੀ, ਜਲ ਜੀਵਨ ਮਿਸ਼ਨ ਲਈ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਮੰਤਰਾਲੇ ਵਲੋਂ ਕੀਤੇ ਅਣਥੱਕ ਯਤਨਾਂ ਅਤੇ ਜ਼ਮੀਨੀ ਪੱਧਰ 'ਤੇ ਸਾਡੀ ਟੀਮ ਦੀਆਂ ਕੋਸ਼ਿਸ਼ਾਂ ਨੇ ਇਸ ਮੀਲ ਦੇ ਪੱਥਰ ਨੂੰ ਸੰਭਵ ਬਣਾਇਆ ਹੈ।  ਉਨ੍ਹਾਂ ਕਿਹਾ ਕਿ 11 ਕਰੋੜ ਘਰਾਂ ਵਿਚ ਹੁਣ ਸਿਹਤ ਅਤੇ ਕਲਿਆਣ ਯਕੀਨੀ ਹੋ ਗਿਆ ਹੈ ਅਤੇ  ਜੀਵਨ ਦਾ ਅੰਮ੍ਰਿਤ ਉਨ੍ਹਾਂ ਦੇ ਬੂਹੇ 'ਤੇ ਪਹੁੰਚ ਰਿਹਾ ਹੈ।


author

Tanu

Content Editor

Related News