ਜੇਤਲੀ ਨੇ ਰਾਜਸਭਾ ਦੇ ਮੈਂਬਰ ਦੇ ਰੂਪ 'ਚ ਚੁੱਕੀ ਸਹੁੰ

04/15/2018 2:35:43 PM

ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਰਾਜਸਭਾ ਦੇ ਮੈਂਬਰ ਦੇ ਰੂਪ 'ਚ ਸਹੁੰ ਚੁੱਕੀ ਹੈ। ਜੇਤਲੀ ਪਿਛਲੇ ਮਹੀਨੇ ਹੋਏ ਰਾਜਸਭਾ ਦੇ ਦੁਵੱਲੀ ਚੋਣਾਂ 'ਚ ਉਤਰ ਪ੍ਰਦੇਸ਼ ਤੋਂ ਰਾਜਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਪਿਛਲਾ ਕਾਰਜਕਾਲ 2 ਅਪ੍ਰੈਲ ਨੂੰ ਖਤਮ ਹੋਇਆ ਸੀ। ਉਹ ਲਗਾਤਾਰ ਤੀਜੀ ਵਾਰ ਉਚ ਸਦਨ ਲਈ ਚੁਣੇ ਗਏ ਹਨ। ਉਪ-ਰਾਸ਼ਟਰੀ ਅਤੇ ਰਾਜਸਭਾ ਦੇ ਸਭਾਪਤੀ ਐਮ.ਵੈਂਕੇਯਾ ਨਾਇਡੂ ਨੇ ਜੇਤਲੀ ਨੂੰ ਸੰਸਦ ਭਵਨ 'ਚ ਸਹੁੰ ਚੁਕਵਾਈ। ਇਸ ਮੌਕੇ 'ਤੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਅਤੇ ਰਾਜਸਭਾ 'ਚ ਵਿਰੋਧੀ ਧੀਰ ਨੇਤਾ ਗੁਲਾਮ ਨਬੀ ਆਜਾਦ ਅਤੇ ਕਈ ਹੋਰ ਸੀਨੀਅਰ ਵਿਅਕਤੀ ਵੀ ਮੌਜੂਦ ਰਹੇ।


ਜੇਤਲੀ ਬੀਮਾਰ ਹੋਣ ਕਾਰਨ ਹੋਰ ਨਵੇਂ ਚੁਣੇ ਗਏ ਮੈਂਬਰਾਂ ਨਾਲ ਸਹੁੰ ਨਹੀਂ ਚੁੱਕ ਸਕੇ। ਨਵੇਂ ਕਾਰਜਕਾਲ 'ਚ ਵੀ ਉਨ੍ਹਾਂ ਨੂੰ ਸਦਨ ਨੇਤਾ ਨਿਯੁਕਤ ਕੀਤਾ ਗਿਆ ਹੈ। ਪਿਛਲੇ ਕਾਰਜਕਾਲ 'ਚ ਉਹ ਗੁਜਰਾਤ ਤੋਂ ਰਾਜਸਭਾ ਮੈਂਬਰ ਸਨ ਪਰ ਇਸ ਵਾਰ ਉਨ੍ਹਾਂ ਨੂੰ ਉਤਰ ਪ੍ਰਦੇਸ਼ ਤੋਂ ਉਚ ਸਦਨ ਭੇਜਿਆ ਗਿਆ ਹੈ। ਪਿਛਲੀਆਂ ਲੋਕਸਭਾ ਚੋਣਾਂ 'ਚ ਉਹ ਪੰਜਾਬ ਦੀ ਅਮ੍ਰਿਤਸਰ ਸੀਟ ਤੋਂ ਚੋਣ ਮੈਦਾਨ 'ਚ ਉਤਰੇ ਸਨ ਪਰ ਕਾਂਗਰਸ ਦੇ ਅਮਰੇਂਦਰ ਸਿੰਘ ਤੋਂ ਹਾਰ ਗਏ ਸਨ।


Related News