ਜੈਸ਼ੰਕਰ ਨੇ UAE ਦੇ ਆਪਣੇ ਹਮਰੁਤਬਾ ਨਾਲ ਵਪਾਰ, ਨਿਵੇਸ਼ ਸਮੇਤ ਦੋ-ਪੱਖੀ ਸੰਬੰਧਾਂ ''ਤੇ ਕੀਤੀ ਚਰਚਾ

Wednesday, Nov 23, 2022 - 11:34 AM (IST)

ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਪਣੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹਯਾਨ ਨਾਲ ਵਪਾਰ, ਨਿਵੇਸ਼, ਡਿਪਲੋਮੈਟਿਕ ਮਾਮਲਿਆਂ, ਸਿੱਖਿਆ ਅਤੇ ਖਾਧ ਸੁਰੱਖਿਆ ਸਮੇਤ ਦੋ-ਪੱਖੀ ਸੰਬੰਧਾਂ ਦੀ ਸਮੀਖਿਆ ਕੀਤੀ ਅਤੇ ਗਲੋਬਲ ਤੇ ਖੇਤਰੀ ਮੁੱਦਿਆਂ 'ਤੇ ਚਰਚਾ ਕੀਤੀ। ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਵਿਦੇਸ਼ ਅਤੇ ਅੰਤਰਰਾਸ਼ਟਰੀ ਸਹਿਯੋਗ ਮਾਮਲਿਆਂ ਦੇ ਮੰਤਰੀ ਸ਼ੇਖ ਅਬਦੁੱਲਾ ਸੋਮਵਾਰ ਤੋਂ ਭਾਰਤ ਯਾਤਰਾ 'ਤੇ ਹਨ। ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਨੇ ਟਵੀਟ ਕੀਤਾ,''ਦੁਪਹਿਰ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਨਾਲ ਚਰਚਾ ਸੰਪੰਨ ਹੋਈ। ਅਸੀਂ ਦੋ-ਪੱਖੀ ਸੰਬੰਧਾਂ, ਵਿਸ਼ੇਸ਼ ਰੂਪ ਨਾਲ ਵਪਾਰ, ਨਿਵੇਸ਼, ਡਿਪਲੋਮੈਟਿਕ ਮਾਮਲਿਆਂ, ਸਿੱਖਿਆ ਅਤੇ ਖਾਧ ਸੁਰੱਖਿਆ 'ਚ ਤਰੱਕੀ ਦੀ ਸ਼ਲਾਘਾ ਕੀਤੀ।''

PunjabKesari

ਉਨ੍ਹਾਂ ਕਿਹਾ,''ਗਲੋਬਲ ਸਥਿਤੀ ਅਤੇ ਵੱਖ-ਵੱਖ ਖੇਤਰੀ ਮੁੱਦਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਇਹ ਗੱਲਬਾਤ ਸਾਡੀ ਡੂੰਘੀ ਸਾਂਝੇਦਾਰੀ ਨੂੰ ਦਰਸਾਉਂਦੀ ਹੈ।'' ਸ਼ੇਖ ਅਬਦੁੱਲਾ ਨਾਲ ਇਕ ਉੱਚ ਪੱਧਰੀ ਵਫ਼ਦ ਵੀ ਭਾਰਤ ਆਇਆ ਹੈ। ਇਕ ਦਿਨ ਪਹਿਲੇ ਵਿਦੇਸ਼ ਮੰਤਰਾਲਾ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰੀ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦਰਮਿਆਨ ਨਿਯਮਿਤ ਵਿਚਾਰ ਵਟਾਂਦਰੇ ਦਾ ਹਿੱਸਾ ਹੈ, ਜਿਸ 'ਚ ਦੋ-ਪੱਖੀ ਅਤੇ ਸਾਂਝੇ ਹਿੱਤਾਂ ਨਾਲ ਜੁੜੇ ਗਲੋਬਲ ਵਿਸ਼ਿਆਂ 'ਤੇ ਚਰਚਾ ਹੋਵੇਗੀ। ਇਸ 'ਚ ਕਿਹਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਜੂਨ 2022 ਨੂੰ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਨੇ ਸ਼ੇਖ ਮੁਹੰਮਦ ਬਿਨ ਜਾਯਦ ਉਲ ਨਾਹਯਾਨ ਨਾਲ ਮੁਲਾਕਾਤ ਕੀਤੀ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 31 ਅਕਤੂਬਰ ਤੋਂ 2 ਸਤੰਬਰ 2022 ਤੱਕ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕੀਤੀ ਸੀ ਅਤੇ ਇਸ ਦੌਰਾਨ ਉੱਥੇ ਦੇ ਵਿਦੇਸ਼ ਮੰਤਰੀ ਸ਼ੇਖ ਅਬਦੁੱਲਾ ਬਿਨ ਜਾਯੇਦ ਨਾਲ 14ਵੇਂ ਸੰਯੁਕਤ ਕਮਿਸ਼ਨ ਦੀ ਬੈਠਕ ਅਤੇ ਤੀਜੀ ਸਾਮਰਿਕ ਵਾਰਤਾ ਦੀ ਸਹਿ ਪ੍ਰਧਾਨਗੀ ਕੀਤੀ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News