ਕੂਟਨੀਤਕ ਸਬੰਧਾਂ ਦੇ 60 ਵਰ੍ਹੇ ਪੂਰੇ ਹੋਣ ’ਤੇ ਸਾਈਪ੍ਰਸ ਪਹੁੰਚੇ ਜੈਸ਼ੰਕਰ, ਰੱਖਿਆ ਸਹਿਯੋਗ ਸਣੇ 3 ਸਮਝੌਤਿਆਂ ’ਤੇ ਦਸਤਖ਼ਤ
Friday, Dec 30, 2022 - 01:40 PM (IST)
ਨਿਕੋਸੀਆ/ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਸਾਈਪ੍ਰਸ ਦੇ ਆਪਣੇ ਹਮਰੁਤਬਾ ਲੋਆਨਿਸ ਕਾਸੋਉਲਿਡੇਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੋ-ਪੱਖੀ ਸਬੰਧਾਂ ਅਤੇ ਯੂਕ੍ਰੇਨ ਵਰਗੇ ਗਲੋਬਲ ਹਿੱਤਾਂ ਦੇ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਸਾਈਪ੍ਰਸ ਦੀ ਆਪਣੀ ਪਹਿਲੀ ਅਧਿਕਾਰਕ ਯਾਤਰਾ ’ਤੇ ਇਥੇ ਪਹੁੰਚੇ। ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਨੋਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੇ 60 ਵਰ੍ਹੇ ਪੂਰੇ ਹੋ ਗਏ ਹਨ।
ਦੋਨੋਂ ਨੇਤਾਵਾਂ ਨੇ ਰੱਖਿਆ ਅਤੇ ਫੌਜੀ ਸਹਿਯੋਗ ’ਤੇ ਇਕ ਸਮਝੌਤੇ ਸਮੇਤ 3 ਸਮਝੌਤਿਆਂ ’ਤੇ ਦਸਤਖਤ ਕੀਤੇ। ਨਾਲ ਹੀ ਇਮੀਗ੍ਰੇਸ਼ਨ ਅਤੇ ਗਤੀਸ਼ੀਲਤਾ ’ਤੇ ਰੁਚੀ ਪੱਤਰ ਦੇ ਨਾਲ ਹੀ ਸਾਈਪ੍ਰਸ ਦੇ ਕੌਮਾਂਤਰੀ ਸੌਰ ਗਠਜੋੜ (ਆਈ. ਐੱਸ. ਏ.) ਵਿਚ ਸ਼ਾਮਲ ਹੋਣ ’ਤੇ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਦੋਨੋਂ ਨੇਤਾਵਾਂ ਨੇ ਵਿਸ਼ਵ ਸ਼ਾਂਤੀ, ਆਜ਼ਾਦੀ ਅਤੇ ਲੋਕਤੰਤਰ ’ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ।