PM ਮੋਦੀ ਵਲੋਂ ਟੀਮ ਇੰਡੀਆ ਨੂੰ ਦਿਲਾਸਾ ਦੇਣ ਦੀਆਂ ਤਸਵੀਰਾਂ ਵਾਇਰਲ, ਜੈਰਾਮ ਰਮੇਸ਼ ਬੋਲੇ- ''ਮਾਸਟਰ ਆਫ਼ ਡਰਾਮਾ''
Wednesday, Nov 22, 2023 - 03:10 PM (IST)
ਨਵੀਂ ਦਿੱਲੀ- ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਵਰਲਡ ਕੱਪ 2023 ਫਾਈਨਲ ਵਿਚ ਟੀਮ ਇੰਡੀਆ ਦੀ ਹਾਰ ਮਗਰੋਂ ਭਾਰਤੀ ਕ੍ਰਿਕਟਰਾਂ ਨੂੰ ਦਿਲਾਸਾ ਦੇਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'ਮਾਸਟਰ ਆਫ਼ ਡਰਾਮਾ' ਦੱਸਿਆ।
ਕਾਂਗਰਸ ਨੇਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕੀਤਾ, 'ਮਾਸਟਰ ਆਫ਼ ਡਰਾਮਾ ਇਨ ਇੰਡੀਆ' ਨੇ ਖ਼ੁਦ ਬਣਾਏ ਗਏ ਅਤੇ ਕੋਰੀਓਗਰਾਫ਼ ਕੀਤੇ ਗਏ ਦਿਲਾਸਾ ਵੀਡੀਓ ਦੀ ਕੱਲ ਜਾਰੀ ਕੀਤੀਆਂ ਗਈਆਂ ਤਸਵੀਰਾਂ ਨੇ ਪਿੱਛੇ ਦਾ ਝੂਠ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ। ਚਿਹਰਾ ਬਚਾਉਣ ਦੀ ਕਵਾਇਦ ਉਲਟੀ ਪੈ ਗਈ ਹੈ। ਭਾਰਤ ਦੇ ਨੌਜਵਾਨ ਇਨ੍ਹਾਂ ਹਤਾਸ਼ ਹਰਕਤਾਂ ਤੋਂ ਮੂਰਖ ਨਹੀਂ ਬਣਨਗੇ।
पूरा भारत आपके साथ खड़ा है #TeamIndia 🇮🇳
— BJP (@BJP4India) November 21, 2023
वर्ल्ड कप फाइनल के बाद भारतीय क्रिकेट टीम से मिले प्रधानमंत्री श्री @narendramodi
कप्तान रोहित शर्मा सहित सभी खिलाडियों का बढ़ाया हौसला। pic.twitter.com/B3vHt7nJSV
ਜ਼ਿਕਰਯੋਗ ਹੈ ਕਿ ਇਕ ਵਾਇਰਲ ਵੀਡੀਓ 'ਚ ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆਈ ਟੀਮ ਤੋਂ 6 ਵਿਕਟਾਂ ਤੋਂ ਮਿਲੀ ਹਾਰ ਮਗਰੋਂ ਪ੍ਰਧਾਨ ਮੰਤਰੀ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨੂੰ ਦਿਲਾਸਾ ਦਿੰਦਿਆ ਵੇਖਿਆ ਗਿਆ। ਇਹ ਵੀਡੀਓ ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਸੀ।