ਛਾਤੀ ''ਚ ਦਰਦ ਹੋਣ ''ਤੇ ਮੁੱਖ ਮੰਤਰੀ ਜੈਰਾਮ ਠਾਕੁਰ ਦਿੱਲੀ ਏਮਜ਼ ''ਚ ਦਾਖ਼ਲ
Saturday, Feb 19, 2022 - 10:08 AM (IST)
ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਡਾਕਟਰਾਂ ਦੀ ਸਲਾਹ 'ਤੇ ਨਵੀਂ ਦਿੱਲੀ ਸਥਿਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) 'ਚ ਨਿਯਮਿਤ ਸਿਹਤ ਜਾਂਚ ਲਈ ਦਾਖ਼ਲ ਕਰਵਾਇਆ ਗਿਆ ਹੈ। ਪ੍ਰਦੇਸ਼ ਸਰਕਾਰ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਸਿਹਤਮੰਦ ਹਨ ਅਤੇ ਸਿਰਫ਼ ਨਿਯਮਿਤ ਸਿਹਤ ਜਾਂਚ ਲਈ ਹੀ ਏਮਜ਼ 'ਚ ਦਾਖ਼ਲ ਹੋਏ ਹਨ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਮੌਤ ਦਾ ਮਾਮਲਾ : ਦੋਸ਼ੀ ਡਰਾਈਵਰ ਨੂੰ ਕੋਰਟ ਨੇ ਦਿੱਤੀ ਜ਼ਮਾਨਤ
ਦੱਸਣਯੋਗ ਹੈ ਕਿ ਵੀਰਵਾਰ ਰਾਤ ਛਾਤੀ 'ਚ ਹਲਕੇ ਦਰਦ ਤੋਂ ਬਾਅਦ ਠਾਕੁਰ ਦੀ ਸ਼ੁੱਕਰਵਾਰ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਡਾਕਟਰੀ ਜਾਂਚ ਹੋਈ, ਜਿਸ 'ਚ ਸਾਰੀਆਂ ਰਿਪੋਰਟਾਂ ਆਮ ਪਾਈਆਂ ਗਈਆਂ ਹਨ। ਜਾਂਚ ਤੋਂ ਬਾਅਦ ਮੁੱਖ ਮੰਤਰੀ ਵਾਪਸ ਚਲੇ ਗਏ। ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਮਾਇਓਕਾਰਡੀਅਲ ਇੰਫਾਕਰਸ਼ਨ ਦੀ ਪੁਸ਼ਟੀ ਲਈ ਹੁਣ ਏਮਜ਼ 'ਚ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਹਾਲ ਹੀ 'ਚ ਪੰਜਾਬ 'ਚ ਪਾਰਟੀ ਲਈ ਪ੍ਰਚਾਰ ਕਰ ਰਹੇ ਸਨ ਅਤੇ ਵੀਰਵਾਰ ਨੂੰ ਉਹ ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਦੇ ਤਿਰੂਪਤੀ ਬਾਲਾਜੀ ਮੰਦਰ ਤੋਂ ਸ਼ਿਮਲਾ ਪਰਤੇ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ