ਮੁਟਿਆਰ ਨਾਲ ਟਿਕ-ਟਾਕ ਵੀਡੀਓ ਬਣਾਉਣੀ ਪਈ ਮਹਿੰਗੀ, ਨਗਨ ਕਰ ਸ਼ਹਿਰ ’ਚ ਘੁਮਾਇਆ

Monday, Feb 10, 2020 - 09:21 PM (IST)

ਮੁਟਿਆਰ ਨਾਲ ਟਿਕ-ਟਾਕ ਵੀਡੀਓ ਬਣਾਉਣੀ ਪਈ ਮਹਿੰਗੀ, ਨਗਨ ਕਰ ਸ਼ਹਿਰ ’ਚ ਘੁਮਾਇਆ

ਜੈਪੁਰ (ਅਸ਼ੋਕ) – ਜੈਪੁਰ ਵਿਚ ਇਕ ਮੁਟਿਆਰ ਨਾਲ ਟਿਕ-ਟਾਕ ’ਤੇ ਵੀਡੀਓ ਬਣਾਉਣੀ ਇਕ ਨੌਜਵਾਨ ਨੂੰ ਮਹਿੰਗੀ ਪੈ ਗਈ। ਮੁਟਿਆਰ ਦੇ ਭਰਾ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਨੌਜਵਾਨ ਨੂੰ ਵੀਡੀਓ ਬਣਾਉਣ ਕਾਰਣ ਬੁਰੀ ਤਰ੍ਹਾਂ ਕੁੱਟਿਆ। ਫਿਰ ਉਸ ਨੂੰ ਸ਼ਰੇਆਮ ਬੈਲਟ ਨਾਲ ਕੁੱਟਦਿਆਂ ਸ਼ਹਿਰ ਵਿਚ ਨਗਨ ਕਰ ਕੇ ਘੁਮਾਇਆ ਗਿਆ। ਪੂਰੇ ਘਟਨਾ ਚੱਕਰ ਦੀ ਵੀਡੀਓ ਵੀ ਬਣਾਈ ਗਈ, ਜਿਸ ਨੂੰ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਗਿਆ। ਵੀਡੀਓ ਪਲਾਂ ਵਿਚ ਹੀ ਵਾਇਰਲ ਹੋ ਗਈ। ਨੌਜਵਾਨ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਪੁਲਸ ਨੇ ਮੁਟਿਆਰ ਦੇ ਭਰਾ ਸਮੇਤ 3 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਮਿਲੀਆਂ ਖਬਰਾਂ ਮੁਤਾਬਕ ਇਹ ਘਟਨਾ ਸ਼ਹਿਰ ਦੇ ਜਵਾਹਰ ਨਗਰ ਇਲਾਕੇ ਦੀ ਹੈ। ਜੈਪੁਰ ਪੁਲਸ ਵਲੋਂ ਵੀਡੀਓ ਬਣਾਉਣ ਅਤੇ ਉਸ ਨੂੰ ਵਾਇਰਲ ਕਰਨ ਵਾਲੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਨੌਜਵਾਨ ਨੇ ਆਪਣੇ ਨਾਲ ਹੋਈ ਵਧੀਕੀ ਬਾਰੇ ਪੁਲਸ ਕੋਲ ਸ਼ਿਕਾਇਤ ਦਰਜ ਕੀਤੀ ਹੈ, ਜਦਕਿ ਮੁਟਿਆਰ ਨੇ ਪੋਕਸੋ ਐਕਟ ਅਧੀਨ ਮਾਮਲਾ ਦਰਜ ਕਰਵਾਇਆ ਹੈ।
ਫੋਟੋ ਨੰਬਰ ਟਿਕ-ਟਾਕ ਵੀਡੀਓ


author

Inder Prajapati

Content Editor

Related News