ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਔਰਤ ਨੂੰ ਅੱਧਨੰਗਾ ਕਰ ਕੇ ਕੁੱਟਿਆ, ਵੀਡੀਓ ਵਾਇਰਲ
Friday, Mar 04, 2022 - 12:51 PM (IST)

ਉਦੈਪੁਰ– ਰਾਜਸਥਾਨ ਦੇ ਉਦੈਪੁਰ ’ਚ ਇਕ ਔਰਤ ਨੂੰ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਅੱਧ ਨੰਗਾ ਕਰ ਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਘਟਨਾ ਦੇ ਬਾਅਦ ਪੀੜਿਤਾ ਨੇ ਐੱਸ. ਪੀ. ਆਫਿਸ ਪਹੁੰਚ ਕੇ ਉਸ ਨਾਲ ਹੋਈ ਕੁੱਟਮਾਰ ਸਬੰਧੀ ਕੇਸ ਦਰਜ ਕਰਵਾਇਆ।
ਜਾਣਕਾਰੀ ਅਨੁਸਾਰ ਡਬੋਕ ਖੇਤਰ ਦੇ ਰਾਣਾਵਤਾਂ ਦਾ ਗੁੰਡਾ ਪਿੰਡ ’ਚ ਇਕ ਔਰਤ ਮਜ਼ਦੂਰੀ ਕਰ ਕੇ ਘਰ ਪਰਤ ਰਹੀ ਸੀ। ਉਦੋਂ ਰਸਤੇ ’ਚ ਠੇਕੇਦਾਰ ਮੋਹਨ ਗਮੇਤੀ ਦੀ ਪਤਨੀ ਕੈਲਾਸ਼ੀ ਤੇ ਇਕ ਹੋਰ ਔਰਤ ਨੇ ਉਸ ਨੂੰ ਰੋਕਿਆ ਤੇ ਝਾੜੀਆਂ ’ਚ ਲੈ ਗਿਆ । ਬਾਅਦ ’ਚ ਦੋਵਾਂ ਔਰਤਾਂ ਨੇ ਕੁੱਟਮਾਰ ਕਰਦੇ ਹੋਏ ਉਸ ਦੇ ਕੱਪੜੇ ਪਾੜ ਦਿੱਤੇ। ਇਹੀ ਨਹੀਂ ਦੋਸ਼ੀ ਔਰਤਾਂ ਨੇ ਹੀ ਪੂਰੇ ਘਟਨਾਕ੍ਰਮ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਕਰ ਦਿੱਤੀ। ਵੀਡੀਓ ’ਚ ਇਕ ਦੋਸ਼ੀ ਔਰਤ ਪੀੜਿਤਾ ਵਲੋਂ ਆਪਣੇ ਪਤੀ ਨਾਲ ਨਾਜਾਇਜ਼ ਸਬੰਧ ਹੋਣ ਦੀ ਗੱਲ ਕਹਿੰਦੇ ਹੋਏ ਗਾਲਾਂ ਵੀ ਕੱਢ ਰਹੀ ਹੈ।