ਕਾਰ ਅਤੇ ਟਰਾਲੇ ਦੀ ਟੱਕਰ ’ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ
Monday, Apr 14, 2025 - 12:39 AM (IST)

ਜੈਪੁਰ, (ਭਾਸ਼ਾ)- ਜੈਪੁਰ ਦੇ ਰਾਏਸਰ ਥਾਣਾ ਖੇਤਰ ’ਚ ਐਤਵਾਰ ਸਵੇਰੇ ਇਕ ਕਾਰ ਅਤੇ ਟਰਾਲੇ (ਮਾਲ ਢੋਹਣ ਵਾਲਾ ਵਾਹਨ) ਵਿਚਾਲੇ ਹੋਈ ਟੱਕਰ ’ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ।
ਥਾਣਾ ਇੰਚਾਰਜ ਰਘੁਵੀਰ ਸਿੰਘ ਨੇ ਦੱਸਿਆ ਕਿ ਹਾਦਸਾ ਮਨੋਹਰਪੁਰ-ਦੌਸਾ ਰਾਸ਼ਟਰੀ ਰਾਜਮਾਰਗ ’ਤੇ ਨੇਕਾਵਾਲਾ ਟੋਲ ਪਲਾਜ਼ੇ ਨੇੜੇ ਉਸ ਸਮੇਂ ਵਾਪਰਿਆ, ਜਦੋਂ ਇਕ ਕਾਰ ’ਚ ਸਵਾਰ 5 ਲੋਕ ਖਾਟੂ ਸ਼ਾਮ ਮੰਦਰ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਯੂ. ਪੀ. ਦੇ ਲਖਨਊ ਨਿਵਾਸੀ ਸੱਤਿਆਪ੍ਰਕਾਸ਼ (60), ਰਮਾਦੇਵੀ (55), ਅਭਿਸ਼ੇਕ (35), ਪ੍ਰਿਯਾਂਸ਼ੀ (30) ਅਤੇ ਉਨ੍ਹਾਂ ਦੀ 6 ਮਹੀਨਿਆਂ ਦੀ ਪੋਤਰੀ ਵਜੋਂ ਹੋਈ ਹੈ।