ਜੈਪੁਰ ਸੜਕ ਹਾਦਸਾ : ਨਸ਼ੇ ਦੀ ਹਾਲਤ ''ਚ ਡੰਪਰ ਚਾਲਕ, ਮਾਮਲਾ ਹੋਇਆ ਦਰਜ
Tuesday, Nov 04, 2025 - 03:11 PM (IST)
ਜੈਪੁਰ : ਰਾਜਧਾਨੀ ਜੈਪੁਰ ਦੇ ਹਰਮਾੜਾ ਖੇਤਰ ਵਿੱਚ ਸੋਮਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ 14 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਕਈ ਲੋਕ ਜ਼ਖ਼ਮੀ ਹੋਏ, ਜਿਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪੁਲਸ ਨੇ ਡੰਪਰ ਚਾਲਕ ਕਲਿਆਣ ਮੀਣਾ ਖ਼ਿਲਾਫ਼ ਗੈਰ-ਇਰਾਦਤਨ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਹਰਮਾੜਾ ਪੁਲਸ ਸਟੇਸ਼ਨ ਦੇ ਇੰਚਾਰਜ ਉਦੈ ਸਿੰਘ ਨੂੰ ਸੌਂਪ ਦਿੱਤੀ।
ਪੜ੍ਹੋ ਇਹ ਵੀ : Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
ਨਸ਼ੇ ਦੀ ਹਾਲਤ ਵਿਚ ਸੀ ਡੰਪਰ ਡਰਾਈਵਰ
ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਅਨੁਸਾਰ ਡੰਪਰ ਡਰਾਈਵਰ ਲੋਹਾ ਮੰਡੀ ਤੋਂ ਹਾਈਵੇਅ ਵੱਲ ਰੋਡ ਨੰਬਰ 14 'ਤੇ ਖ਼ਤਰਨਾਕ ਢੰਗ ਨਾਲ ਲੋਕਾਂ ਨੂੰ ਕੁਚਲਦੇ ਹੋਏ ਦਿਖਾਈ ਦੇ ਰਿਹਾ ਹੈ। 100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਹੋਣ ਕਾਰਨ ਡੰਪਰ ਡਰਾਈਵਰ ਨੇ ਵਾਹਨ ਰਾਹੀਂ ਰਸਤੇ ਵਿੱਚ ਆਉਣ ਵਾਲੇ ਕਈ ਵਾਹਨਾਂ ਅਤੇ ਲੋਕਾਂ ਨੂੰ ਕੁਚਲ ਦਿੱਤਾ। ਇਸ ਦਰਦਨਾਕ ਹਾਦਸੇ ਤੋਂ ਬਾਅਦ ਡੰਪਰ ਚਾਲਕ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਿਸ ਦੌਰਾਨ ਪਤਾ ਲੱਗਾ ਕਿ ਉਹ ਸ਼ਰਾਬੀ ਸੀ। ਨਸ਼ੇ ਦੀ ਹਾਲਤ ਵਿਚ ਹੋਣ ਕਾਰਨ ਇਹ ਭਿਆਨਕ ਹਾਦਸਾ ਵਾਪਰ ਗਿਆ।
ਪੜ੍ਹੋ ਇਹ ਵੀ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
ਬ੍ਰੇਕ ਸਿਸਟਮ ਤਕਨੀਕੀ ਤੌਰ 'ਤੇ ਠੀਕ
ਹਾਦਸਾ ਇੰਨਾ ਭਿਆਨਕ ਸੀ ਕਿ ਬਹੁਤ ਸਾਰੇ ਪੀੜਤਾਂ ਦੇ ਅੰਗ ਕੱਟ ਗਏ। ਇਸ ਮਾਮਲੇ ਦੇ ਸਬੰਧ ਵਿਚ ਉਪ ਮੁੱਖ ਮੰਤਰੀ ਡਾ. ਪ੍ਰੇਮਚੰਦ ਬੈਰਵਾ ਨੇ ਪੁਸ਼ਟੀ ਕੀਤੀ ਕਿ ਡੰਪਰ ਚਾਲਕ ਨਸ਼ੇ ਦੀ ਹਾਲਤ ਵਿਚ ਗੱਡੀ ਚਲਾ ਰਿਹਾ ਸੀ। ਦੂਜੇ ਪਾਸੇ ਐਫਐਸਐਲ ਟੀਮ ਨੇ ਆਪਣੀ ਮੁੱਢਲੀ ਰਿਪੋਰਟ ਪ੍ਰਸ਼ਾਸਨ ਨੂੰ ਸੌਂਪ ਦਿੱਤੀ ਹੈ। ਰਿਪੋਰਟ ਦੇ ਅਨੁਸਾਰ ਡੰਪਰ ਦਾ ਬ੍ਰੇਕ ਸਿਸਟਮ ਤਕਨੀਕੀ ਤੌਰ 'ਤੇ ਠੀਕ ਸੀ, ਜਿਸ ਕਰਕੇ ਇਸ ਹਾਦਸੇ ਦਾ ਮੁੱਖ ਕਾਰਨ ਡਰਾਈਵਰ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਮੰਨਿਆ ਜਾ ਰਿਹਾ ਹੈ।
ਪੜ੍ਹੋ ਇਹ ਵੀ : ਤੇਜਸਵੀ ਨੇ ਕਰ 'ਤਾ ਵੱਡਾ ਐਲਾਨ, ਔਰਤਾਂ ਦੇ ਖਾਤਿਆਂ 'ਚ ਇਕੱਠੇ ਆਉਣਗੇ 30000 ਰੁਪਏ
ਜਾਣੋ ਕਿਉਂ ਵਾਪਰਿਆ ਇਹ ਹਾਦਸਾ
ਸੂਤਰਾਂ ਮੁਤਾਬਕ ਲੋਹਾ ਮੰਡੀ ਰੋਡ 'ਤੇ ਸਥਿਤ ਇੱਕ ਪੈਟਰੋਲ ਪੰਪ 'ਤੇ ਡੰਪਰ ਚਾਲਕ ਕਲਿਆਣ ਦੀ ਇੱਕ ਕਾਰ ਚਾਲਕ ਨਾਲ ਬਹਿਸ ਹੋ ਗਈ। ਸ਼ਰਾਬੀ ਹੋਣ ਕਰਕੇ ਉਸਨੇ ਗੁੱਸੇ ਵਿੱਚ ਡੰਪਰ ਨੂੰ ਗਲਤ ਪਾਸੇ ਭਜਾ ਦਿੱਤਾ। ਇਸ ਦੌਰਾਨ ਉਸ ਨੇ ਇਕ ਬਾਈਕ ਨੂੰ ਟੱਕਰ ਮਾਰ ਦਿੱਤੀ। ਅਜਿਹੀ ਸਥਿਤੀ ਵਿੱਚ, ਬਾਈਕ ਸਵਾਰ ਨੌਜਵਾਨ ਡੰਪਰ ਦਾ ਪਿੱਛਾ ਕਰਨ ਲੱਗ ਪਿਆ। ਫੜੇ ਜਾਣ ਦੇ ਡਰੋਂ ਉਸਨੇ ਡੰਪਰ ਦੀ ਰਫ਼ਤਾਰ ਵਧਾ ਦਿੱਤੀ ਅਤੇ ਡੰਪਰ ਨੂੰ ਸੜਕ ਦੇ ਕੱਟ ਤੋਂ ਸੱਜੇ ਪਾਸੇ ਲੈ ਗਿਆ। ਇਸ ਦੌਰਾਨ ਉਹ ਜੈਪੁਰ ਦਿੱਲੀ ਰਾਸ਼ਟਰੀ ਰਾਜਮਾਰਗ ਵੱਲ ਵਾਹਨ ਭਜਾਉਣ ਲੱਗਾ, ਜਿਸ ਦੌਰਾਨ ਰਾਸਤੇ ਵਿਚ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਕਾਰਾਂ ਅਤੇ ਦੋਪਹੀਆ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਸੜਕ 'ਤੇ ਖੜ੍ਹੇ ਲੋਕਾਂ ਨੂੰ ਦਰੜ ਦਿੱਤਾ।
ਪੜ੍ਹੋ ਇਹ ਵੀ : ਇੰਤਜ਼ਾਰ ਖ਼ਤਮ! ਅੱਜ ਤੋਂ ਇਨ੍ਹਾਂ ਔਰਤਾਂ ਦੇ ਖ਼ਾਤੇ 'ਚ ਆਉਣਗੇ 2100 ਰੁਪਏ
ਮੁੱਖ ਮੰਤਰੀ ਦਾ ਵੱਡਾ ਐਲਾਨ
ਜੈਪੁਰ ਵਿੱਚ ਇੱਕ ਡੰਪਰ ਹਾਦਸੇ ਵਿੱਚ 14 ਲੋਕਾਂ ਦੀ ਮੌਤ ਤੋਂ ਬਾਅਦ, ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਹਾਈਵੇਅ ਦੇ ਆਲੇ-ਦੁਆਲੇ ਕਬਜ਼ੇ ਹਟਾਉਣ, ਸੂਬੇ ਵਿੱਚ ਗੈਰ-ਕਾਨੂੰਨੀ ਕੱਟਾਂ ਨੂੰ ਬੰਦ ਕਰਨ ਅਤੇ ਓਵਰਲੋਡਿੰਗ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
